24 ਤੋਂ 30 ਸਤੰਬਰ ਤੱਕ ਲੱਗਣਗੇ ਰੋਜ਼ਗਾਰ ਮੇਲੇ : ਡਿਪਟੀ ਕਮਿਸ਼ਨਰ

ਪਠਾਨਕੋਟ,21 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸਤੰਬਰ ਮਹੀਨੇ ਜਿਲਾ ਪਠਾਨਕੋਟ ਵਿਖੇ ਰੋਜ਼ਗਾਰ ਮੇਲੇ ਲਗਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਵੱਲੋਂ ਦੱਸਿਆ ਗਿਆ ਕਿ ਸਤੰਬਰ ਮਹੀਨੇ ਦੌਰਾਨ ਮਿਤੀ 24 ਅਗਸਤ ਤੋਂ 30 ਅਗਸਤ ਤੱਕ ਜਿਲਾ ਪਠਾਨਕੋਟ ਵਿਖੇ ਰੋਜਗਾਰ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ। ਉਨਾਂ ਦੱਸਿਆਂ ਗਿਆ ਕਿ ਇਨਾਂ ਰੋਜ਼ਗਾਰ ਮੇਲਿਆਂ ਦੌਰਾਨ ਵੱਖ-ਵੱਖ ਨਿਯੋਜਕਾਂ ਰਾਹੀਂ ਦੋ ਹਜਾਰ ਪਲੇਸਮੈਂਟ ਦਾ ਟੀਚਾ ਰੱਖਿਆ ਗਿਆ ਹੈ। 

ਜਾਣਕਾਰੀ ਦਿੰਦਿਆਂ ਉਨਾ ਦੱਸਿਆ ਕਿ ਇਨਾਂ ਰੋਜਗਾਰ ਮੇਲਿਆਂ ਵਿੱਚ ਨੌਕਰੀਆਂ ਸਬੰਧੀ ਭਾਗ ਲੈਣ ਲਈ ਬੇ-ਰੋਜਗਾਰ ਪ੍ਰਾਰਥੀ ਆਪਣੀ ਰਜਿਸਟਰੇਸਨ ਘਰ-ਘਰ ਰੋਜਗਾਰ ਪੋਰਟਲ  www . pgrkam.com ਤੇ ਕਰ ਸਕਦੇ ਹਨ। ਇਸ ਪੋਰਟਲ ਤੇ ਬੇ-ਰੋਜਗਾਰ ਪ੍ਰਾਰਥੀ ਆਪਣੀ ਰਜਿਸਟਰੇਸ਼ਨ ਮਿਤੀ 28/08/2020 ਤੋੰ ਮਿਤੀ 15/09/2020 ਤੱਕ ਕਰ ਸਕਦੇ ਹਨ। ਉਨਾਂ ਦੱਸਿਆ ਗਿਆ ਕਿ ਜੋਬ ਸੀਕਰ ਮਿਤੀ 28/08/2020 ਤੋਂ ਇਸ ਪੋਰਟਲ ਤੇ ਵੱਖ-ਵੱਖ ਨਿਯੋਜਕਾਂ ਦੀਆਂ ਅਪ ਲੋਡ ਕੀਤੀਆਂ ਆਸਾਮੀਆਂ ਬਾਰੇ ਵੀ ਦੇਖ ਸਕਦੇ ਹਨ।

ਇਹ ਰਜੋਗਾਰ ਮੇਲੇ ਕੋਵਿਡ-19 ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਨ-ਲਾਈਨ ਜਾਂ ਫਿਜੀਕਲ ਤੌਰ ਤੇ  ਜੋਬ ਸੀਕਰ ਪ੍ਰਾਰਥੀਆਂ ਦੀ ਇੰਟਰਵਿਊ ਕਰਵਾਈ ਜਾਵੇਗੀ।ਉਨਾਂ ਦੱਸਿਆ ਗਿਆ ਕਿ ਜਿਹੜੇ ਬੇ-ਰੋਜ਼ਗਾਰ ਪ੍ਰਾਰਥੀ ਸਵੈ-ਰੋਜ਼ਗਾਰ ਸਕੀਮਾਂ ਤਹਿਤ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਹਨ ਉਹ ਰੋਜਗਾਰ ਬਿਊਰੋ ਪਠਾਨਕੋਟ ਵਲੋਂ ਤਿਆਰ ਕੀਤੇ ਗੂਗਲ ਲਿੰਕ  https://bit. ly/selfemploymentformptk ਰਾਹੀਂ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਦੇ ਹੈਲਪ-ਲਾਈਨ ਨੰਬਰ 7657825214 ਜਾਂ ਹੈਲਪ ਲਾਈਨ ਈ ਮੇਲ ਆਈ ਡੀ: dbeeptkhelpline@ gmail . com ਰਾਹੀਂ ਸਪੰਰਕ ਕਰ ਸਕਦੇ ਹਨ।

Related posts

Leave a Reply