ਗੜ੍ਹਦੀਵਾਲਾ ‘ਚ ਸਫਾਈ ਸੇਵਕਾਂ ਨੂੰ ਮਿਲੇ ਈ ਐਸ ਆਈ ਸੀ ਈ ਪਹਿਚਾਣ ਪੱਤਰ


ਗੜ੍ਹਦੀਵਾਲਾ 13 ਸਤੰਬਰ (ਚੌਧਰੀ) :ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਸ਼ਾਖਾ ਗੜਦੀਵਾਲਾ ਦੇ ਸਫਾਈ ਸੇਵਕਾ ਨੂੰ ਈ ਐਸ ਆਈ ਸੀ ਈ ਪਹਿਚਾਣ ਪੱਤਰ ਮਿਲੇ। ਇਸ ਮੌਕੇ ਤੇ ਸ਼ਾਖਾ ਪ੍ਰਧਾਨ ਸਾਗਰ ਮੋਗਾ ਨੇ ਕਿਹਾ ਕਿ ਮੈਂ ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਪੰਜਾਬ ਪ੍ਰਧਾਨ ਚੰਦਨ ਗਰੇਵਾਲ ਤੇ ਜ਼ਿਲਾ ਚੈਅਰਮੈਨ ਰਮਨ ਕੁਮਾਰ ਹਰਿਆਣਾ,ਈ ਓ ਗੜ੍ਹਦੀਵਾਲਾ ਸਿਮਰਨਜੀਤ ਸਿੰਘ ਢੀਂਡਸਾ,ਹੈਡ ਕਲੱਰਕ ਲਖਵੀਰ ਸਿੰਘ ਲੱਕੀ ਦਾ ਤਹਿਦਿਲੋ ਧੰਨਵਾਦੀ ਹਾਂ ਜਿਨ੍ਹਾਂ ਦੀ ਬਦੌਲਤ ਸਾਨੂੰ ਈ ਪਹਿਚਾਣ ਪੱਤਰ ਮਿਲੇ। ਇਸ ਈ ਪਹਿਚਾਣ ਪੱਤਰ ਮਿਲਣ ਨਾਲ ਸਾਡੇ ਪਰਿਵਾਰ ਦਾ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਕਰਵਾਉਣਾ ਸੰਭਵ ਹੋਇਆ ਤੇ ਨਾਲ ਹੀ ਈ ਐਸ ਆਈ ਸੀ ਈ ਪਹਿਚਾਣ ਪੱਤਰ ਦੀਆਂ ਸਹੂਲਤਾਂ ਦਾ ਲਾਭ ਸਾਡੇ ਪਰਿਵਾਰ ਲੈ ਸਕਣਗੇ।

ਇਸ ਮੌਕੇ ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਸ਼ਾਖਾ ਗੜਦੀਵਾਲਾ , ਜ਼ਿਲਾ ਵਾਇਸ ਪ੍ਰਧਾਨ ਤੇ ਸ਼ਾਖਾ ਪ੍ਧਾਨ ਸਾਗਰ ਮੋਗਾ,ਸ਼ਾਖਾ ਵਾਈਸ ਪ੍ਰਧਾਨ ਪਰਵਿੰਦਰ ਕੁਮਾਰ,ਜਨਰਲ ਸਕੱਤਰ ਅਜੈ ਕੁਮਾਰ,ਖਜਾਨਚੀ ਸੁਖਦੇਵ,ਰਮਨ ਕੁਮਾਰ,ਮੁੱਖ ਸਲਾਹਕਾਰ ਪਾਰਸ,ਤਿਲਕਰਾਜ, ਰਾਜਪਾਲ,ਸੇਠ ਰਾਮ,ਆਰਤੀ,ਪਿੰਕੀ ਅਤੇ ਹੋਰ ਮੈਂਬਰ  ਮੋਹਨ ਲਾਲ,ਗੋਬਿੰਦਾ,ਅਸ਼ਵਨੀ ਕੁਮਾਰ,ਰਜਨੀ, ਸ਼ੀਲਾ, ਸੁਨੀਤਾ ,ਜੀਵਨ ਜੋਤੀ ਆਦਿ ਹਾਜ਼ਰ ਸਨ। 

Related posts

Leave a Reply