ਚੰਡੀਗੜ੍ਹ : ਸਟੇਟ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਪੰਜਾਬ ਨੇ ਐਲੀਮੈਂਟਰੀ ਕੋਰਸਾਂ ਲਈ ਸੈਸ਼ਨ 2021-23 ਦੇ ਦਾਖਲਿਆਂ ਦੀ ਪ੍ਰਕਿਰਿਆ ਰੋਕ ਦਿੱਤੀ ਹੈ।
ਪਿਛਲੇ ਦਿਨੀਂ ਬਾਰ੍ਹਵੀਂ ਦਾ ਨਤੀਜਾ ਆਉਣ ਤੋੰ ਬਾਅਦ ਇਨ੍ਹਾਂ ਕੋਰਸਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਜਿਸਨੂੰ ਕਿ ਤਕਨੀਕੀ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਹੈ।
ਜਿਹੜੇ ਵਿਦਿਆਰਥੀਆਂ ਨੇ ਇਨ੍ਹਾਂ ਕੋਰਸਾਂ ਲਈ ਆਨਲਾਈਨ ਅਰਜ਼ੀਆਂ ਦਾਖ਼ਲ ਕੀਤੀਆਂ ਹਨ ਉਨ੍ਹਾਂ ਵੱਲੋਂ ਆਪਣੇ ਬਾਰ੍ਹਵੀਂ ਜਮਾਤ ਦੇ ਨੰਬਰਾਂ ਅਤੇ ਹੋਰ ਵੇਰਵਿਆਂ ਦੀ ਸਹੀ ਜਾਣਕਾਰੀ ਨਹੀਂ ਦਿੱਤੀ ਗਈ।
ਜਾਣਕਾਰੀ ਅਨੁਸਾਰ ਜਿਹੜੇ ਉਮੀਦਵਾਰਾਂ ਨੇ ਆਪਣੇ ਨੰਬਰਾਂ ਦੇ ਵੇਰਵਵ ਗ਼ਲਤ ਭਰੇ ਹਨ, ਨੂੰ ਅਪਲਾਈ ਕਰਨ ਦਾ ਦੁਬਾਰਾ ਤੇ ਆਖ਼ਰੀ ਮੌਕਾ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਵਿਭਾਗ ਨੇ ਇਹ ਆਪਣਾ ਪੋਰਟਲ 28 ਅਕਤੂਬਰ ਤੋੰ 2 ਨਵੰਬਰ ਤਕ ਦੁਬਾਰਾ ਖੋਲ੍ਹ ਦਿੱਤਾ ਹੈ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp