LATEST: ਈ.ਟੀ.ਯੂ. ਨੇ ਜਿਲ੍ਹਾ ਸਿੱਖਿਆ ਦਫਤਰ ਖਿਲਾਫ ਖੋਲਿਆ ਮੋਰਚਾ. CLICK HERE

 ਈ.ਟੀ.ਯੂ. ਨੇ ਜਿਲ੍ਹਾ ਸਿੱਖਿਆ ਦਫਤਰ ਖਿਲਾਫ ਖੋਲਿਆ ਮੋਰਚਾ

ਪਹਿਲੇ ਪੜਾਅ ‘ਚ ਤਹਿਸੀਲ ਪੱਧਰ ਤੇ ਹੋਣਗੇ ਅਰਥੀ ਫੂਕ ਮੁਜ਼ਾਹਰੇ : ਪੰਨੂ, ਘੁੱਕੇਵਾਲੀ,ਬੋਪਾਰਏ

ਅੰਮ੍ਰਿਤਸਰ / ਪਠਾਨਕੋਟ ,15 ਅਗਸਤ ( ਰਾਜਨ ਬਿਊਰੋ )- ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ.) ਦੀ ਅੰਮ੍ਰਿਤਸਰ ਇਕਾਈ ਦੀ ਇੱਕ ਵਿਸ਼ੇਸ਼ ਜੂਮ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਅਤੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੂਬਾ,ਜਿਲ੍ਹਾ ਤੇ ਬਲਾਕ ਪੱਧਰੀ ਆਗੂਆਂ ਨੇ ਹਿੱਸਾ ਲਿਆ।
ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਜਥੇਬੰਦੀ ਦੇ ਸੂਬਾਈ ਆਗੂ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਜਿਲ੍ਹਾ ਸਿੱਖਿਆ ਦਫ਼ਤਰ ਦੀ ਵੱਡੀ ਅਣਗਹਿਲੀ ਕਾਰਨ ਪਿਛਲੇ ਲੰਮੇ ਸਮੇਂ ਤੋਂ ਹੈੱਡਟੀਚਰ ਅਤੇ ਸੈੰਟਰ ਹੈੱਡਟੀਚਰ ਪ੍ਰਮੋਸ਼ਨਾਂ ‘ਚ ਜਾਣ ਬੁੱਝ ਕੇ ਕੀਤੀ ਜਾ ਬੇਲੋੜੀ ਰਹੀ ਦੇਰੀ ਦਾ ਸਮੁੱਚੇ ਅਧਿਆਪਕਾਂ ਅਤੇ ਅਧਿਆਪਕ ਆਗੂਆਂ ਜੂਲੀਅਟ ਦੇ ਮਨਾਂ ਅੰਦਰ ਭਾਰੀ ਰੋਸ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਦਫਤਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪ੍ਰਮੋਸ਼ਨਾ ਸਬੰਧੀ ਰਿਕਾਰਡ ਵਿਚ ਦਰੁਸਤੀ ਦਾ ਬਹਾਨਾ ਬਣਾ ਕੇ ਅਧਿਆਪਕਾਂ ਨੂੰ ਉਲਝਾਇਆ ਜਾ ਰਿਹਾ ਹੈ।

ਜਿਸ ਸਬੰਧੀ ਈ.ਟੀ.ਯੂ.ਵਲੋਂ ਬੀਤੀ 24 ਜੁਲਾਈ ਨੂੰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਜਿਲ੍ਹਾ ਭਲਾਈ ਅਫਸਰ ਅੰਮ੍ਰਿਤਸਰ ਦੀ ਇਕ ਸਾਂਝੀ ਮੀਟਿੰਗ ਵੀ ਕਰਵਾਈ ਗਈ ਸੀ ਪਰ ਫਿਰ ਵੀ ਕੋਈ ਨਤੀਜਾ ਨਹੀਂ ਨਿਕਲਿਆ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਦਫ਼ਤਰੀ ਅਮਲੇ ਦਾ ਰਵੱਈਆ ਵੇਖ ਕੇ ਹੁਣ ਐਲੀਮੈਂਟਰੀ ਅਧਿਆਪਕਾਂ ਦੇ ਸਬਰ ਦੇ ਪਿਆਲਾ ਹੁਣ ਭਰ ਚੁੱਕਾ ਹੈ ਅਤੇ ਹੁਣ ਇਨ੍ਹਾਂ ਦੇ ਬੇਮਤਲਬ ਦੇ ਲਾਰਿਆਂ ਨੂੰ ਈ.ਟੀ.ਯੂ.ਵੱਲੋਂ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਤਰੱਕੀਆਂ ਨਾ ਕਰਨ ਦੇ ਰੋਸ ਵਜੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਖ਼ਿਲਾਫ਼ ਰੱਖੇ ਗਏ ਤਹਿਸੀਲ ਪੱਧਰੀ ਅਰਥੀ ਫੂਕ ਰੋਸ ਮੁਜ਼ਾਹਰਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਤਹਿਤ ਆਉਂਦੇ ਸੋਮਵਾਰ ਨੂੰ ਅਜਨਾਲਾ,ਬੁੱਧਵਾਰ ਨੂੰ ਬਾਬਾ ਬਕਾਲਾ ਅਤੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿਖੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਸਬੰਧਿਤ ਦਫ਼ਤਰੀ ਅਮਲੇ ਦੀ ਅਰਥੀ ਫੂਕ ਕੇ ਪਿੱਟ ਸਿਆਪਾ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਧਰਨੇ ਦੀਆਂ ਤਿਆਰੀਆਂ ਸਬੰਧੀ ਜਥੇਬੰਦੀਆਂ ਦੇ ਆਗੂਆਂ ਨੇ ਜਾਇਜ਼ਾ ਲੈਣ ਉਪਰੰਤ ਆਗੂਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਤਾਂ ਜੋ ਇਨ੍ਹਾਂ ਰੋਸ ਧਰਨਿਆਂ ‘ਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀ ਸ਼ਮੂਲੀਅਤ ਕਰਵਾਈ ਜਾ ਸਕੇ। ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਧਰਨਿਆਂ ਦੇ ਬਾਵਜੂਦ ਵੀ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਨੇ ਤੁਰੰਤ ਪ੍ਰਮੋਸ਼ਨਾਂ ਨਾ ਕਰਵਾਈਆਂ ਤਾਂ ਜਥੇਬੰਦੀ ਵੱਲੋਂ ਹੋਰ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ, ਜਿਸ ਦੀ ਸਮੁੱਚੀ ਜਿੰਮੇਵਾਰੀ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ)ਦੀ ਹੋਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਸਲੇ ਸਬੰਧੀ ਹਰ ਧਰਨੇ ਉਪਰੰਤ ਸਿੱਖਿਆ ਸਕੱਤਰ ਪੰਜਾਬ, ਡੀ.ਪੀ.ਆਈ. ਤੇ ਹੋਰ ਉੱਚ ਅਧਿਕਾਰੀਆਂ ਨੂੰ ਵੀ ਰਿਪੋਰਟ ਭੇਜੀ ਜਾਵੇਗੀ।

ਇਸ ਮੀਟਿੰਗ ਜੂਮ ਮੀਟਿੰਗ ‘ਚ ਪਰਮਬੀਰ ਸਿੰਘ ਰੋਖੇ,ਨਵਦੀਪ ਸਿੰਘ, ਤੇਜਇੰਦਰਪਾਲ ਸਿੰਘ ਮਾਨ,ਸੁਖਦੇਵ ਸਿੰਘ ਵੇਰਕਾ,ਦਿਲਬਾਗ ਸਿੰਘ ਬਾਜਵਾ,ਸੁਖਜਿੰਦਰ ਸਿੰਘ ਹੇਰ, ਬਲਜਿੰਦਰ ਸਿੰਘ ਜਸਪਾਲ,ਗੁਰਪ੍ਰੀਤ ਸਿੰਘ ਵੇਰਕਾ, ਜਸਵਿੰਦਰਪਾਲ ਸਿੰਘ ਜੱਸ,ਰਾਜਬੀਰ ਸਿੰਘ ਵੇਰਕਾ,ਪਰਮਬੀਰ ਸਿੰਘ ਵੇਰਕਾ, ਮਨਿੰਦਰ ਸਿੰਘ,ਗੁਰਮੁੱਖ ਸਿੰਘ ਕੌਲੋਵਾਲ ਅਤੇ ਹੋਰ ਆਗੂ ਵੀ ਸ਼ਾਮਲ ਸਨ।

Related posts

Leave a Reply