ਬੱਬਰ ਲਹਿਰ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕੱਲ

ਗੜਸ਼ੰਕਰ 31 ਅਗਸਤ  (ਅਸ਼ਵਨੀ ਸ਼ਰਮਾ)ਸ਼ਹੀਦ ਬੱਬਰ ਉਦੈ ਸਿੰਘ ਸਪੋਰਟਸ ਅਤੇ ਵੇਲਫੇਅਰ ਕਲੱਬ ਰਾਮਗੜ ਝੂੰਗੀਆ ਵਲੋ ਬੱਬਰ ਲਹਿਰ ਦੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਕੱਲ ਪਿੰਡ ਦੇ ਗੁਰਦੁਆਰੇ ਵਿੱਚ ਸਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾ.ਮੁਕੇਸ਼ ਕੁਮਾਰ ਅਤੇ ਕੁਲਵਿੰਦਰ ਚਾਹਲ ਨੇ ਦੱਸਿਆ ਕਿ ਦੇਸ਼ ਦੀ ਗੁਲਾਮੀ ਦੇ ਜੂਲੇ ਨੁੂੰ ਲਾਉਣ ਦੇ ਲਈ ਗਦਰੀ ਬਾਬਿਆਂ ਬੱਬਰਾ ਵਲੋ ਬੇਥਾਹ ਕੁਰਬਾਨੀਆਂ ਕੀਤੀਆਂ ।ਅੰਗਰੇਜ਼ਾਂ ਤੋ ਦੇਸ਼ ਨੁੂੰ ਆਜਾਦ ਕਰਵਾਉਣ ਲਈ ਸੰਘਰਸ਼ ਕਰਨ ਵਾਲੇ ਯੋਧਿਆਂ ਬੱਬਰ ਕਰਮ ਸਿੰਘ ਦੌਲਤਪੁਰ, ਬੱਬਰ ਉਦੇੈ ਸਿਘ ਰਾਮ ਗੜ ਝੂੰਗੀਆ, ਬੱਬਰ ਬਿਸ਼ਨ ਸਿੰਘ ਮਾਂਗਟਾ ,ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਦੀ ਨੁੂੰ 1 ਸਤੰਬਰ 1923 ਨੁੂੰ ਬੰਬੇਲੀ ਵਿਖੇ ਵੇਈ ਚ ਅੰਗਰੇਜ਼ਾਂ ਵਲੋਂ  ਪੁਲਿਸ ਮੁਕਾਬਲੇ ਚ ਸ਼ਹੀਦ ਕਰ ਦਿੱਤਾ ਸੀ ਜਿਹਨਾਂ ਦੀ ਯਾਦ ਵਿੱਚ ਕੱਲ 1 ਸਤੰਬਰ ਨੂੰ  ਪਿੰਡ ਰਾਮ ਗੜ ਝੂੰਗੀਆਂ ਵਿਖੇ ਸਹੀਦੀ ਸਮਾਗਮ ਕੱਲ ਸਵੇਰੇ 11ਵਜੇ ਗੁਰਦੁਵਾਰਾ ਸਾਹਿਬ ਹੋਵੇਗਾ ਜਿਸ ਵਿੱਚ ਸਭ ਨੁੂੰ ਪਹੁੰਚਣ ਦਾ ਸੱਦਾ ਹੈ।

Related posts

Leave a Reply