ਡੇਰਾ ਸੰਤ ਸਾਗਰ ਖੰਨੀ ਵਿਖੇ ਸਮਾਗਮ ਦਾ ਆਯੋਜਨ

ਗੜਸ਼ੰਕਰ 21 ਸਤੰਬਰ (ਅਸ਼ਵਨੀ ਸ਼ਰਮਾ) : ਸੰਤ ਮਧੁਸੂਦਨ ਦਾਸ ਸੰਤ ਦਰਸ਼ਨ ਦਾਸ ਜੀ ਵਲੋਂ ਚਲਾਈ ਹੋਈ ਪ੍ਰੰਪਰਾ ਅਨੁਸਾਰ ਸੰਤ ਸਤਨਾਮ ਦਾਸ ਗੱਦੀਨਸ਼ੀਨ ਡੇਰਾ ਸੰਤ ਸਾਗਰ ਖੰਨੀ ਵਲੋਂ ਜਿੰਨੇ ਵੀ ਮਹਾਂਪੁਰਸ਼ਾਂ ਨੇ ਖੰਨੀ ਦੀ ਧਰਤੀ ਤੇ ਜਨਮ ਲਿਆ ਉਨ੍ਹਾਂ ਦੀ ਯਾਦ ਵਿੱਚ ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਇਕ ਸਾਦਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੇ ਚੋਲ਼ੇ ਦੀ ਸੇਵਾ ਕੀਤੀ ਗਈ ਉਪਰੰਤ ਰੱਖੇ ਗਏ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਇਸ ਮੌਕੇ ਸੰਤ ਸਤਨਾਮ ਦਾਸ ਜੀ, ਗਿਆਨੀ ਸੇਵਾ ਸਿੰਘ, ਭਾਈ ਲਖਵੀਰ ਸਿੰਘ ਵਲੋਂ ਸੀਮਤ ਗਿਣਤੀ ਵਿਚ ਆਈ ਹੋਈ ਸੰਗਤ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ।

ਇਸ ਮੌਕੇ ਸੰਤ ਸਤਨਾਮ ਦਾਸ ਜੀ ਖੰਨੀ ਨੇ ਸੰਗਤ ਨਾਲ ਪ੍ਰਬਚਨ ਕਰਦੇ ਹੋਏ ਕਿਹਾ ਕਿ ਹਰ ਸਾਲ ਇਹ ਸਮਾਗਮ ਬਹੁਤ ਬੜੇ ਪੱਧਰ ਤੇ ਮਨਾਏ ਜਾਂਦੇ ਸਨ ਪਰ ਇਸ ਸਾਲ ਕੋਰੋਨਾ ਮਹਾਂਮਾਰੀ ਕਾਰਨ ਤੇ ਸਰਕਾਰ ਦੀਆਂ ਹਦਾਇਤਾਂ ਕਾਰਨ ਇਕੱਠ ਕਰਨ ਦੀ ਮਨਾਹੀ ਕਾਰਨ ਸੰਗਤ ਨੂੰ ਘਰਾਂ ਵਿੱਚ ਹੀ ਰਹਿ ਕੇ ਨਾਮ ਸਿਮਰਨ ਕਰਨ ਲਈ ਕਿਹਾ ਗਿਆ ਸੀ। ਜਿਸ ਤੇ ਸੰਗਤਾਂ ਵਲੋਂ ਗੌਰ ਕਰਦੇ ਹੋਏ ਸੀਮਤ ਗਿਣਤੀ ਵਿਚ ਹਾਜਰੀ ਭਰੀ ਗਈ। ਉਨ੍ਹਾਂ ਕਿਹਾ ਕਿ ਅਸੀ ਸੰਗਤਾਂ ਦੇ ਬਹੁਤ ਧੰਨਵਾਦੀ ਹਾਂ।ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। 

ਇਸ ਮੌਕੇ ਸੰਤ ਬੀਬੀ ਰਵਿੰਦਰ ਕੌਰ ਮਾਹਲਾਂ ਗਹਿਲਾਂ,ਸੰਤ ਅਮਰਜੋਤਿ ਦਾਸ ਭੂੰਨੋ,ਸੰਤ ਗੁਰਦਾਸ ਰਾਮ ਜੀ ਭਾਰਟਾ,ਸੰਤ ਗੁਰਮੁਖ ਦਾਸ ਉਚਾ ਲਾਧਾਨਾਂ, ਮਨਜੀਤ ਸਿੰਘ,ਰਾਮ ਸਰੂਪ,ਡਾਕਟਰ ਹਰਭਜਨ ਸਿੰਘ, ਕਮਲਜੀਤ ਕੌਰ,ਮਨਦੀਪ ਕੌਰ,ਸੰਤੋਸ਼ ਕੁਮਾਰੀ,ਗੁਰਬਖਸ਼ ਸਿੰਘ, ਪਰਮਜੀਤ,ਹਰਦੇਵ ਚੰਦ,ਜਸਵੀਰ ਕੌਰ,ਹਰਮੇਸ਼ ਚੰਦ,ਪ੍ਰਕਾਸ਼ ਚੰਦ, ਸ਼ਮਸ਼ੇਰ ਸਿੰਘ,ਮੁਕੇਸ਼ ਲਾਡੀ ਪੰਚ,ਉਕਾਸ਼,ਸੋਨੂ,ਸਨੀ,ਹੇਮਰਾਜ,ਕਰਨ, ਅਨਮੋਲ ਹਾਜਰ ਸਨ।

Related posts

Leave a Reply