LATEST : ਸਾਬਕਾ ਵਿਧਾਇਕ ਗੋਲਡੀ ਵਲੋਂ ਕੈਪਟਨ ਸਰਕਾਰ ਕੋਲੋ ਖੇਡ ਸਟੇਡੀਅਮ ਲਈ ਗਰਾਂਟ ਲਿਆ ਕੇ ਦੇਣ ਦਾ ਭਰੋਸਾ READ MORE : CLICK HERE::

ਲਵ ਕੁਮਾਰ ਗੋਲਡੀ ਨੇ ਪਦਰਾਣਾ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ
ਗੜਸ਼ੰਕਰ 19 ਅਕਤੂਬਰ (ਅਸ਼ਵਨੀ ਸ਼ਰਮਾਂ) :
ਅੱਜ ਪਿੰਡ ਪਦਰਾਣਾ ਵਿੱਚ ਜੈਲਦਾਰ ਜਸਕਰਣ ਸਿੰਘ (ਬਿੱਟੂ) ਦੀ ਅਗਵਾਈ ਚ ਭਰਵਾ ਇਕੱਠ ਕੀਤਾ ਗਿਆ.
ਇਕੱਠ ਵਿੱਚ ਮੁਖ ਮਹਿਮਾਨ ਵਜੋ ਸਾਬਕਾ ਵਿਧਾਇਕ ਸ੍ਰੀ ਲਵ ਕੁਮਾਰ ਗੋਲਡੀ ਪਹੁੰਚੇ .

ਅਤੇ ਪਿੰਡ ਵਾਸੀਆ ਦੀਆ ਮੁਸਕਲਾ ਸੁਣੀਆ ਅਤੇ ਸਬੰਧਤ ਅਧਿਕਾਰੀਆ ਨੂੰ ਮੋਕੇ ਤੇ ਫੋਨ ਕਰਕੇ ਜਲਦੀ ਹੱਲ ਕਰਨ ਲਈ ਕਿਹਾ ਅਤੇ ਪਿੰਡ ਦੇ ਪੰਚਾਇਤ ਮੈਬਰਾ ਨੂੰ ਸਰਕਾਰ ਵਲੋ ਭੇਜੀ ਗਈ ਗ੍ਰਾਟ ਖਰਚਣ ਲਈ ਕਿਹਾ ਤਾ ਜੋ ਪਿੰਡ ਦਾ ਵਿਕਾਸ ਵੱਡੇ ਪੱਧਰ ਤੇ ਹੋ ਸਕੇ ਅਤੇ ਪਿੰਡ ਨੂੰ ਜਲਦੀ ਹੀ ਖੇਡ ਸਟੇਡੀਅਮ ਬਣਾਉਣ ਲਈ ਸਰਕਾਰ ਵਲੋ ਗ੍ਰਾਟ ਲਿਆ ਕਿ ਦੇਣ ਦਾ ਭਰੋਸਾ ਦਿੱਤਾ ਤਾ ਕਿ ਬੱਚੇ ਨਸ਼ਿਆ ਤੋ ਦੂਰ ਰਹਿ ਕਿ ਖੇਡਣ ਵੱਲ ਧਿਆਨ ਦੇਣ ਗੋਲਡੀ ਨੇ ਸੰਬੋਧਨ ਕਰਦਿਆ ਕਿਹਾ ਕਿ ਮੇਰਾ ਕੰਮ ਕੈਪਟਨ ਸਰਕਾਰ ਕੋਲੋ ਗ੍ਰਾਟ ਲਿਆ ਕਿ ਦੇਣ ਦਾ ਹੈ. ਗ੍ਰਾਟ ਖਰਚਣੀ ਤਾ ਪੰਚਾਇਤ ਦਾ ਕੰਮ ਹੈ.

ਜੇਕਰ ਆਈ ਗ੍ਰਾਟ ਵਾਪਸ ਚਲੀ ਜਾਵੇ ਤਾ ਪੰਚਾਇਤ ਲਈ ਬੜੀ ਸ਼ਰਮ ਦੀ ਗੱਲ ਹੈ .ਗੋਲਡੀ ਨੇ ਕਿਹਾ ਜੇਕਰ ਕਿਸੇ ਨੂੰ ਵੀ ਕਿਸੇ ਤਰਾ ਦੀ ਕੋਈ ਮੁਸਕਲ ਆਵੇ ਤਾ ਮੇਰੇ ਨਾਲ ਸੰਪਰਕ ਕਰ ਸਕਦਾ ਹੈ.
ਇਸ ਮੋਕੇ ਤੇ ਸੂਬੇਦਾਰ ਰਾਜੀਵ ਰਾਣਾ,ਵੱਡੀ ਗਿਣਤੀ ਵਿੱਚ ਪੰਚਾਇਤ ਮੈਬਰ ਅਤੇ ਪਿੰਡ ਵਾਸੀ ਹਾਜਰ ਸਨ ਕੁਲਦੀਪ ਕੁਮਾਰ ਚੌਹਾਨ ਨੇ ਸ੍ਰੀ ਲਵ ਕੁਮਾਰ ਗੋਲਡੀ ਦਾ ਧੰਨਵਾਦ ਕੀਤਾ

Related posts

Leave a Reply