ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਐਮ ਏ ਹਿਸਟਰੀ ਸਮੈਸਟਰ ਚੌਥਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਦਸੂਹਾ 8 ਮਾਰਚ (ਚੌਧਰੀ ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਐਮ ਏ ਹਿਸਟਰੀ ਸਮੈਸਟਰ ਚੌਥਾ ਦੇ ਨਤੀਜਿਆਂ ਵਿੱਚ ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਵਿਦਿਆਰਥੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਡਾ ਅਮਰਦੀਪ ਗੁਪਤਾ ਨੇ ਦੱਸਿਆ ਕਿ ਮਹਿਕ ਨੇ 77.06 %ਅੰਕ,ਨਵਦੀਪ ਕੌਰ 72.81% ਅਤੇ ਕੁਲਵਿੰਦਰ ਕੌਰ 71.81% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਕਾਲਜ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਪ੍ਰਿੰਸੀਪਲ ਡਾ ਅਮਰਦੀਪ ਗੁਪਤਾ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਵਧਾਈ ਵਿਦਿਆਰਥੀਆਂ ਨੂੰ ਦਿੰਦਿਆਂ ਇਸ ਦਾ ਸਿਹਰਾ ਵਿਭਾਗ ਦੇ ਮੁਖੀ ਡਾ ਵਿਨੇ ਕੁਮਾਰ, ਪ੍ਰੋ ਪਰਵਿੰਦਰ ਕੌਰ, ਪ੍ਰੋ ਰਾਜਕਰਨ ਅਤੇ ਪ੍ਰੋ ਨੇਹਾ ਸਿਰ ਬੰਨਿਆ।

Related posts

Leave a Reply