EXCLUSIVE.. ਗੜ੍ਹਦੀਵਾਲਾ ਚ ਕੋਰੋਨਾ ਗਿਆ ਛੁੱਟੀ ਤੇ,ਬਿਨਾਂ ਮਾਸਕ ਲੋਕਾਂ ਦੀ ਸ਼ਰਾਬ ਦੇ ਠੇਕੇ ਤੇ ਪਈ ਭੀੜ,ਪੁਲਿਸ ਪ੍ਰਸਾਸ਼ਨ ਵੀ ਰਿਹਾ ਗਾਇਬ


 
ਗੜ੍ਹਦੀਵਾਲਾ 31 ਮਾਰਚ(ਚੌਧਰੀ) : ਪੰਜਾਬ ਵਿੱਚ ਹੀ ਨਹੀਂ ਪੂਰੇ ਦੇਸ਼ ਵਿੱਚ ਕੋਰੋਨਾ ਦਾ ਪ੍ਰਕੋਪ ਮੁੜ ਆਪਣੇ ਪੈਰ ਪਸਾਰ ਰਿਹਾ ਹੈ। ਜਿਸਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਸਬੰਧੀ ਗਾਈਡ ਲਾਈਨ ਜਾਰੀ ਕੀਤੀ ਗਈ ਹਨ। ਉਨਾਂ ਗਾਈਡਲਾਈਨ ਨੂੰ ਸਹੀ ਤਰਾਂ ਲੋਕਾਂ ਲਈ ਅਮਲ ਵਿੱਚ ਲਿਆਉਣ ਲਈ ਪੂਰੇ ਪੰਜਾਬ ਦੇ ਡੀ ਸੀ ਸਹਿਬਾਨ ਅਤੇ ਜਿਲਾ ਪੁਲਿਸ ਕਪਤਾਨਾਂ ਵਲੋਂ ਕਈ ਤਰਾਂ ਦੇ ਤਰੀਕਿਆਂ ਦੁਆਰਾ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਧਰ ਦੂਜੇ ਪਾਸੇ ਗੜ੍ਹਦੀਵਾਲਾ ਵਿਚ ਬਸ ਸਟੈਂਡ ਗੜ੍ਹਦੀਵਾਲਾ ਦੇ ਨਜਦੀਕ ਇੱਕ ਸ਼ਰਾਬ ਤੇ ਠੇਕੇ ਤੇ ਬਿਨਾਂ ਮਾਸਕ ਲੋਕਾਂ ਦੀ ਪਈ ਭੀੜ ਤੋਂ ਇਹ ਸਾਬਤ ਹੁੰਦਾ ਹੈ ਕਿ ਜਿਵੇਂ ਗੜਦੀਵਾਲਾ ਵਿਖੇ ਕੋਰੋਨਾ ਛੁੱਟੀ ਤੇ ਗਿਆ ਹੋਵੇ। ਦੇਰ ਸ਼ਾਮ ਸ਼ਰਾਬ ਦੇ ਠੇਕਾ ਟੁੱਟਣ ਦੀ ਖਬਰ ਲੋਕਾਂ ਤੱਕ ਪਹੁੰਚੀ ਤਾਂ ਲੋਕਾਂ ਦਾ ਹਜੂਮ ਬਿਨਾਂ ਮਾਸਕ ਪਹਿਨੇ ਇੱਕ ਦੂਜੇ ਤੋਂ ਮੁਹਰੇ ਸਸਤੀ ਸ਼ਰਾਬ ਲੈਣ ਵਾਸਤੇ ਭਾਰੀ ਭੀੜ ਦੇਖਣ ਨੂੰ ਮਿਲੀ। ਸ਼ਰਾਬ ਦੇ ਠੇਕੇਦਾਰ ਇਹ ਵੀ ਭੁਲ ਗਏ ਕਿ ਕੋਰੋਨਾ ਮਹਾਂਮਾਰੀ ਦਾ ਕਹਿਰ ਦਿਨ ਸੋ ਦਿਨ ਵੱਧ ਰਿਹਾ ਅਤੇ ਜਿਲਾ ਹੁਸ਼ਿਆਰਪੁਰ ਵਿੱਚੋਂ ਕੋਰੋਨਾ ਨਾਲ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਕਰਯੋਗ ਇਹ ਵੀ ਹੈ ਕਿ ਸ਼ਰਾਬ ਪੁਲਿਸ ਪ੍ਰਸ਼ਾਸਨ ਜੋ ਲੋਕਾਂ ਨੂੰ ਕੋਰੋਨਾ ਸਬੰਧੀ ਅਕਸਰ ਹੀ ਲੋਕਾਂ ਨੂੰ ਜਾਗਰੂਕ ਕਰਦੇ ਅਤੇ ਬਿਨਾਂ ਮਾਸਕ ਪੈਦਲ ਜਾ ਮੋਟਰਸਾਈਕਲ ਤੇ ਜਾਣ ਵਾਲਿਆਂ ਦੇ ਚਲਾਨ ਤੇ ਫੜ ਕੇ ਕੋਰੋਨਾ ਟੈਸਟ ਕਰਵਾਉਂਦੇ ਨਜਰ ਆਉਂਦੇ ਹਨ। ਪਰ ਸ਼ਰਾਬ ਦੇ ਠੇਕੇ ਤੇ ਪਈ ਭੀੜ ਦੇ ਆਸ-ਪਾਸ ਕੋਈ ਵੀ ਪੁਲਿਸ ਕਰਮਚਾਰੀਆਂ ਨਹੀਂ ਦਿਖਾਈ ਦਿੱਤਾ। ਕਰੋਨਾ ਸਬੰਧੀ ਜਾਰੀ ਹਦਾਇਤਾਂ ਦੀਆਂ ਸ਼ਰੇਆਮ ਧੱਜੀਆਂ ਉੱਡਦੀਆਂ ਤਸਵੀਰ ਵਿਚ ਦੇਖੀਆਂ ਜਾ ਸਕਦੀਆਂ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਕਰੋਨਾ ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਸ਼ਰਾਬ ਦੇ ਠੇਕਿਆਂ ਦੀ ਨਵੀਂ ਬੋਲੀ ਨਹੀਂ ਕੀਤੀ ਗਈ ਅਤੇ ਪੁਰਾਣੇ ਹੀ ਠੇਕੇਦਾਰਾਂ ਨੂੰ ਕੁਝ ਪ੍ਰਤੀਸ਼ਤ ਵਧਾ ਕੇ ਉਨਾਂ ਨੂੰ ਹੀ ਸ਼ਰਾਬ ਦੇ ਠੇਕੇ ਦਿਤੇ ਗਏ ਹਨ। ਇਸ ਦੇ ਬਾਵਜੂਦ ਵੀ ਸ਼ਰਾਬ ਦੇ ਠੇਕਿਆਂ ਵਾਲੇ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਤੋਂ ਬਾਜ ਨਹੀਂ ਆ ਰਹੇ ਹਨ। 

Related posts

Leave a Reply