UPDATED..ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨਾਲ ਪੰਜਾਬ ਸਰਕਾਰ ਕਰੇਗੀ ਅੱਜ ਪੁਰਾਣੀ ਪੈਨਸ਼ਨ ਸਬੰਧੀ ਉੱਚ ਪੱਧਰੀ ਮੀਟਿੰਗ,ਪਰ ਜੇਕਰ 2004 ਤੋਂ ਬੰਦ ਪਈ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਤਾਂ ਪੰਜਾਬ ਭਰ ‘ਚ ਕੀਤੇ ਜਾਣਗੇ ਵੱਡੇ ਅੰਦੋਲਨ : ਸੰਜੀਵ ਧੂਤ,ਤਿਲਕ ਰਾਜ


ਗੜ੍ਹਦੀਵਾਲਾ 23 ਮਾਰਚ (ਚੌਧਰੀ) : ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਨੂੰ 24 ਮਾਰਚ ਨੂੰ ਪੰਜਾਬ ਸਰਕਾਰ ਨੇ ਗੱਲ ਬਾਤ ਕਰਨ ਲਈ ਚੰਡੀਗੜ੍ਹ ਬੁਲਾਇਆ ਹੈ ਅਤੇ ਇਹ ਉੱਚ ਪੱਧਰੀ ਮੀਟਿੰਗ ਪ੍ਰਿੰਸਪਲ ਸੇਕ੍ਰੇਟਰੀ ਟੂ ਸੀ. ਐਮ.ਪੰਜਾਬ ਸ੍ਰੀ ਸੁਰੇਸ਼ ਕੁਮਾਰ ਕਰਨਗੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਜਿਲਾ ਹੁਸ਼ਿਆਰਪੁਰ ਦੇ ਕਨਵੀਨਰ ਸੰਜੀਵ ਧੂਤ ਅਤੇ ਜਨਰਲ ਸਕੱਤਰ ਤਿਲਕ ਰਾਜ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਕੀਤਾ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੇ ਹੁਣ ਵੀ ਪੰਜਾਬ ਦੇ 2 ਲੱਖ ਕਰਮਚਾਰੀਆਂ ਤੇ ਪੁਰਾਣੀ ਪੈਨਸਨ ਲਾਗੂ ਕਰਨ ਦਾ ਨੋਟੀ ਫੀਕੇਸ਼ਨ ਜਾਰੀ ਨਾ ਕੀਤਾ ਤਾਂ ਜਲਦੀ ਹੀ ਪੂਰੇ ਪੰਜਾਬ ਦੇ ਪਿੰਡ-ਪਿੰਡ, ਸਹਿਰ ਸਹਿਰ,ਗਲੀ ਮੁਹੱਲਿਆਂ ਚ ਜਨ ਚੇਤਨਾ ਮਾਰਚ ਕਢੇ ਜਾਣਗੇ, ਸਾਰੇ ਹੀ ਕਾਂਗਰਸ ਦੇ ਐਮ ਐਲ ਏ ਦੇ ਜਬਰਦਸਤ ਘੇਰਾਵ ਕੀਤੇ ਜਾਣਗੇ,ਤੇ ਉਹਨਾਂ ਨੂੰ ਸਟੇਜ ਤੋਂ ਨਹੀਂ ਬੋਲਣ ਦਿੱਤਾ ਜਾਵੇਗਾ।ਪੰਜਾਬ ਦੇ ਹਰ ਕੋਨੇ ਤੇ ਮੰਤਰੀਆਂ,ਐਮ ਐਲ ਏ ਦੀਆਂ ਪੈਨਸਨ ਅਤੇ ਐਨ ਪੀ ਐੱਸ ਕਰਮਚਾਰੀ ਦੀ ਪੈਨਸਨ ਦੇ ਤੁਲਨਾਤਮਕ ਪੋਸਟਰ ਲਗਾ ਕੇ ਲੋਕਾ ਨੂੰ ਜਾਗਰੂਕ ਕਰਕੇ ਜਲਦੀ ਹੀ ਪੈਨਸ਼ਨ ਦਾ ਅੰਦੋਲਨ ,ਮਹਾਂ ਅੰਦੋਲਨ ਬਣਾ ਦਿੱਤਾ ਜਾਵੇਗਾ।ਕਿਉਂਕਿ ਜਿਥੇ ਇਕ ਐਮ ਐਲ ਏ ਲੱਖਾ ਰੁਪੈ ਪੈਨਸਨ ਲੈਂਦਾ ਹੈ ਉਥੇ ਹੈ ਐਨ ਪੀ ਐੱਸ ਕਰਨੀ ਮਸਾ 2000 ਰੁਪਏ ਮਹੀਨਾ ਲੈਣ ਲਈ ਮਜਬੂਰ ਹੋ ਰਿਹਾ ਹੈ।ਇਸ ਮੌਕੇ ਤੇ ਪ੍ਰਿੰਸ ਕੁਮਾਰ, ਰਜਤ ਮਹਾਜਨ,ਚਮਨ ਲਾਲ,ਮਨਮੋਹਨ ਸਿੰਘ,ਰਮਨ,ਦਲਜੀਤ ਸਿੰਘ, ਬਲਦੇਵ ਸਿੰਘ,ਅਸ਼ੋਕ ਕੁਮਾਰ,ਦਵਿੰਦਰ ਸਿੰਘ,ਗੁਰਨਾਮ ਸਿੰਘ,ਗੁਰਵਿੰਦਰ ਸਿੰਘ ,ਸਤਪਾਲ ਹਾਜਿਰ ਸਨ।

Related posts

Leave a Reply