EXCLUSIVE : ਹਰਗੜ੍ਹ ਵਿਖੇ ਵਕੀਲ ਦੇ ਅੰਨ੍ਹੇ ਕਤਲ ਦੀ ਗੁੱਥੀ ਜਲੰਧਰ ਪੁਲਿਸ ਨੇ ਸੁਲਝਾਈ – ਤਿੰਨ ਕਾਤਲ ਚੋਰੀ ਦੇ ਸਮਾਨ ਸਮੇਤ ਕਾਬੂ April 30, 2020April 30, 2020 Adesh Parminder Singh SANDEEP VIRDI(BUREAU) CANADIAN DOABA TIMESJALANDHARਹਰਗੜ੍ਹ ਵਿਖੇ ਵਕੀਲ ਦੇ ਅੰਨ੍ਹੇ ਦੀ ਗੁੱਥੀ ਜਲੰਧਰ ਸੀਆਈਏ ਦਿਹਾਤੀ ਟੀਮ ਨੇ ਸੁਲਝਾਈ – ਤਿੰਨ ਕਾਤਲ ਚੋਰੀ ਦੇ ਸਮਾਨ ਸਮੇਤ ਕਾਬੂ * ਚੋਰੀ ਕੀਤੀ ਦੋ ਕਿੱਲੋ ਚਾਂਦੀ, ਇੱਕ ਮੋਟਰਸਾਈਕਲ 60 ਹਜ਼ਾਰ ਰੁਪਏ ਦੀ ਨਕਦੀ ਅਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਜਲੰਧਰ – (ਸੰਦੀਪ ਸਿੰਘ ਵਿਰਦੀ) – ਐਸਐਸਪੀ ਨਵਜੋਤ ਸਿੰਘ ਮਾਹਲ ਜਲੰਧਰ ,ਰਵਿੰਦਰਪਾਲ ਸਿੰਘ ਸੰਧੂ ਪੀ ਪੀ ਐੱਸ ਪੁਲਿਸ ਕਪਤਾਨ ਸਥਾਨਿਕ ,ਸਰਬਜੀਤ ਸਿੰਘ ਬਾਹੀਆ ਪੀਪੀਐੱਸ ਪੁਲਿਸ ਕਪਤਾਨ , ਰਣਜੀਤ ਸਿੰਘ ਬਦੇਸ਼ਾ ਪੀਪੀਐੱਸ ਉਪ ਪੁਲਿਸ ਕਪਤਾਨ ਦੀ ਅਗਵਾਈ ਹੇਠ ਸੀਆਈਏ ਦਿਹਾਤੀ ਜਲੰਧਰ ਦੇ ਇੰਚਾਰਜ ਐਸਐਚਓ ਸ਼ਿਵ ਕੁਮਾਰ ਵੱਲੋਂ ਪੁਲਸ ਪਾਰਟੀ ਸਮੇਤ ਪਿੰਡ ਹਰਗੜ੍ਹ ਥਾਣਾ ਬੁੱਲ੍ਹੋਵਾਲ ਵਿਖੇ ਵਕੀਲ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਕੇ ਕਾਤਲਾਂ ਵੱਲੋਂ ਚੋਰੀ ਕੀਤਾ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਹੈ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅੱਡਾ ਕਠਾਰ ਵਿਖੇ ਐੱਸ ਆਈ ਨਿਰਮਲ ਸਿੰਘ ਪੁਲਸ ਪਾਰਟੀ ਸਮੇਤ ਲੋਕ ਡਾਨ ਦੇ ਸਬੰਧ ਵਿੱਚ ਡਿਊਟੀ ਤੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਕਿਸੇ ਮੁਖ਼ਬਰ ਨੇ ਆ ਕੇ ਇਤਲਾਹ ਦਿੱਤੀ ਕਿ ਸੁਰਿੰਦਰ ਸਿੰਘ ਉਰਫ ਸੰਨੀ ਪੁੱਤਰ ਜਗਜੀਤ ਸਿੰਘ ਵਾਸੀ ਹਰਗੜ੍ਹ ਥਾਣਾ ਬੁਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਸੰਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰਾਜੋਵਾਲ ਥਾਣਾ ਬੁੱਲ੍ਹੋਵਾਲ ,ਗੁਰਜਿੰਦਰ ਸਿੰਘ ਉਰਫ ਗੱਗੀ ਪੁੱਤਰ ਉਂਕਾਰ ਸਿੰਘ ਵਾਸੀ ਕਠਾਰ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਆਦਿ ਨੇ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਬਣਾਇਆ ਹੋਇਆ ਹੈ । ਜਿਨ੍ਹਾਂ ਨੇ ਪਹਿਲਾਂ ਵੀ ਕਈ ਚੋਰੀਆਂ ਕੀਤੀਆਂ ਹਨ ਅਤੇ ਨਸ਼ੇ ਦੇ ਮੁਕੱਦਮੇ ਦਰਜ ਹਨ ਇਨ੍ਹਾਂ ਨੇ ਮਿਤੀ ਦੀ ਰਾਤ ਨੂੰ ਪਿੰਡ ਹਰਗੜ੍ਹ ਥਾਣਾ ਬੁੱਲੋਵਾਲ ਵਿਖੇ ਇੱਕ ਵਕੀਲ ਦਾ ਕਤਲ ਕਰਕੇ ਭਾਰਤੀ ਭਾਰਤੀ ਕਰੰਸੀ,ਚਾਂਦੀ ਦੇ ਗਹਿਣੇ ਬਰਤਨ ਕਤਲ ਕਰਨ ਉਪਰੰਤ ਲੈ ਗਏ । ਜੋ ਕਿ ਅੱਜ ਥਾਣਾ ਆਦਮਪੁਰ ਦੇ ਇਲਾਕੇ ਦੇ ਵਿੱਚ ਅੱਡਾ ਕਠਾਰ ਵਿਖੇ ਕਿਸੇ ਹੋਰ ਵਾਰਦਾਤ ਕਰਨ ਦੀ ਤਿਆਰੀ ਵਿਚ ਸਨ ।ਤਿੰਨੇ ਜਣੇ ਮਾਰੂ ਹਥਿਆਰਾਂ ਨਾਲ ਲੈੱਸ ਸਨ ।ਉਕਤ ਤਿੰਨੋਂ ਮੋਟਰਸਾਈਕਲ ਨੰਬਰ ਪੀਬੀ 54-55 ਇੱਕ ਚੋਰੀ ਕੀਤਾ ਹੋਇਆ ਸੀ ਤੇ ਸਵਾਰ ਹੋ ਕੇ ਏਅਰਪੋਰਟ ਤੋਂ ਪੰਡੋਰੀ ਜਾਂਦੀ ਸੜਕ ਤੇ ਕਿਸੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ । ਐੱਸ ਆਈ ਨਿਰਮਲ ਸਿੰਘ ਨੇ ਪੁਲਸ ਪਾਰਟੀ ਸਮੇਤ ਉਕਤ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ ।ਦੋਸ਼ੀਆਂ ਨੇ ਪੁੱਛਗਿਛ ਵਿੱਚ ਦੱਸਿਆ ਕਿ ਸੁਰਿੰਦਰ ਸਿੰਘ ਸੰਨੀ ਪੁੱਤਰ ਜਗਜੀਤ ਸਿੰਘ ਵਾਸੀ ਹਰਗੜ੍ਹ ਜ਼ਿਲ੍ਹਾ ਹੁਸ਼ਿਆਰਪੁਰ, ਸੰਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰਾਜੋਵਾਲ ਥਾਣਾ ਬੁੱਲੋਵਾਲ ਹੁਸ਼ਿਆਰਪੁਰ, ਅਤੇ ਗੁਰਜਿੰਦਰ ਸਿੰਘ ਉਰਫ ਗੱਗੀ ਪੁੱਤਰ ਉਂਕਾਰ ਸਿੰਘ ਵਾਸੀ ਕਠਾਰ ਥਾਣਾ ਆਦਮਪੁਰ ਨੇ ਮੰਨਿਆ ਹੈ ਕਿ ਮਿਤੀ ਦੀ ਰਾਤ ਨੂੰ ਪਿੰਡ ਹਰਗੜ੍ਹ ਥਾਣਾ ਬੁੱਲੋਵਾਲ ਵਿਖੇ ਇੱਕ ਮੋਟਰਸਾਈਕਲ ਸਮੇਤ ,ਦੋ ਦਾਤਰ,ਸੱਠ ਹਜ਼ਾਰ ਰੁਪਏ ਦੀ ਨਕਦੀ ,ਦੋ ਕਿੱਲੋ ਚਾਂਦੀ ਬਰਾਮਦ ਕੀਤੇ। ਜੋ ਕਿ ਉਨ੍ਹਾਂ ਨੇ ਵਕੀਲ ਪਾਸੋਂ ਲੁੱਟ ਖੋਹ ਕੀਤੀ ਸੀ। ਦੋਸ਼ੀਆਂ ਨੂੰ ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਹੈ ।ਤਿੰਨੇ ਦੋਸ਼ੀਆਂ ਕੋਲੋਂ ਬਰੀਕੀ ਨਾਲ ਪੁੱਛ ਵੀ ਸਖ਼ਤੀ ਨਾਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਉਨਾਂ ਪਿੰਡ ਹਰਗੜ੍ਹ ਵਿਖੇ ਇੱਕ ਵਕੀਲ ਦਾ ਕਤਲ ਕਰਕੇ ਉਸ ਦੀ ਨਗਦੀ ਦੋ ਕਿਲੋ ਚਾਂਦੀ , ਸੱਠ ਹਜ਼ਾਰ ਨਕਦੀ ਵੀ ਲੈ ਗਏ ਸਨ । ਇਸ ਸਬੰਧੀ ਦੋਸ਼ੀਆਂ ਖਿਲਾਫ ਥਾਣਾ ਬੁੱਲ੍ਹੋਵਾਲ ਜ਼ਿਲਾ ਹੁਸ਼ਿਆਰਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ।ਦੋਸ਼ੀਆਂ ਕੋਲੋਂ ਸੱਠ ਹਜ਼ਾਰ ਰੁਪਏ ਭਾਰਤੀ ਕਰੰਸੀ ਚਾਂਦੀ ਦੇ ਬਰਤਨ ਜਿਨ੍ਹਾਂ ਵਿੱਚ ਛੇ ਕੋਲੇ ਵਜ਼ਨ ਕਰੀਬ ਦੋ ਕਿਲੋ ਗ੍ਰਾਮ ਚਾਂਦੀ ਦੋ ਦਾਤਰ ਅਤੇ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ । Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...