EXCLUSIVE..ਟਰੈਕਟਰ ਰੈਲੀ ਨਿਕਲਦੀ ਦੇਖ ਲਾੜਾ ਡੋਲੀ ਵਾਲੀ ਕਾਰ ਚੋਂ ਉੱਤਰ ਕੇ ਟਰੈਕਟਰ ਤੇ ਜਾ ਚੜਿਆ


ਗੜ੍ਹਦੀਵਾਲਾ 21 ਫਰਵਰੀ(CHOUDHARY) : ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਗੜ੍ਹਦੀਵਾਲਾ ਖੇਤਰ ਵਿਚ ਅੱਜ ਟਰੈੈਕਟ ਰ ਰੈਲੀ ਕੱਢੀ ਜਾ ਰਹੀ ਸੀ ਤਾਂ ਉਸ ਸਮੇਂ ਇਕ ਵੱਖਰਾ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਡੋਲੀ ਵਾਲੀ ਕਾਰ ‘ਚ ਸਵਾਰ ਲਾੜੇ ਨੇ ਕਾਰ ਰੁਕਵਾ ਦਿੱਤੀ ਅਤੇ ਡੋਲੀ ਵਾਲੀ ਕਾਰ ਚੋਂ ਉੱਤਰ ਕੇ ਰੈਲੀ ਚ’ ਸ਼ਾਮਿਲ ਟਰੈਕਟਰ ਤੇ ਜਾ ਚੜਿਆ।ਇਸ ਮੌਕੇ ਉਤਸ਼ਾਹਿਤ ਹੋਏ ਕਿਸਾਨਾਂ ਵਲੋਂ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਅਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ।ਜਦੋਂ ਟਰੈਕਟਰ ਤੇ ਬੈਠੇ ਲਾੜੇ ਨਾਲ ਗੱਲ ਕੀਤੀ ਗਈ ਤਾਂ ਉਸਨੇ ਆਪਣਾ ਨਾਮ ਹਰਵਿੰਦਰ ਸਿੰਘ ਪਿੰਡ ਸਕਰਾਲਾ ਦੱਸਿਆ ਅਤੇ ਕਿਹਾ ਕਿ ਉਹ ਪਿੰਡ ਮਾਂਗਾ ਵਿਖੇ ਵਿਆਉਣ ਜਾ ਰਹੇ ਹਨ। ਇਸ ਮੌਕੇ ਲਾੜੇ ਨੇ ਕਿਹਾ ਕਿ ਕਿਸਾਨੀ ਵਿਰੁੱਧ ਬਣੇ ਕਾਨੂੰਨਾਂ ਦੀ ਮਾਰ ਸਾਰਿਆਂ ਨੂੰ ਝੱਲਣੀ ਪਵੇਗੀ ਇਸ ਲਈ ਅੱਜ ਹਰ ਇਕ ਨੂੰ ਕਿਸਾਨੀ ਸੰਘਰਸ਼ ਨੂੂੰ ਸਮਰਥਨ ਦੇਣ ਦੀ ਬਹੁਤ ਜਰੂਰਤ ਹੈ।ਇਸ ਮੌਕੇ ਬਹੁਤ ਸਾਰੇ ਨੌੌਜਵਾਨ ਟਰੈੈਕਟ ਤੇ ਲਾੜੇ ਨਾਲ ਸੈਲਫੀਆਂ ਵੀ ਲੈਂਦੇ ਨਜਰ ਆਏ।

Related posts

Leave a Reply