ਵਰਿੰਦਰ ਸਿੰਘ ਸੈਣੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ


ਗੁਰਦਾਸਪੁਰ 3 ਅਕਤੂਬਰ ( ਅਸ਼ਵਨੀ ) : ਇਪਟਾ ਗੁਰਦਾਸਪੁਰ ਦੇ ਮੁਢਲੇ ਮੈਂਬਰ ਤੇ ਅਡਵਾਈਜ਼ਰ,ਨਟਾਲੀ ਰੰਗਮੰਚ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ, ਸਾਹਿਤ ਸਭਾ ਗੁਰਦਾਸਪੁਰ ਦੇ ਸਲਾਹਕਾਰ, ਜ਼ਿਲ੍ਹਾ ਕੋਆਰਡੀਨੇਟਰ ਚਾਈਲਡ ਹੈਲਪ ਲਾਈਨ ਨੰਬਰ 1098 ਗੁਰਦਾਸਪੁਰ, ਤੇ ਸੇਵਾ ਮੁਕਤ ਸੀਨੀਅਰ ਲੈਕਚਰਾਰ ਵਰਿੰਦਰ ਸਿੰਘ ਸੈਣੀ ਦੀ ਬੇ ਵਕਤੀ ਮੌਤ ਵੱਖ ਵੱਖ ਸੰਸਥਾਵਾਂ ਦੇ ਆਹੁਦੇਦਾਰਾਂ ਜਿਨ੍ਹਾਂ ਵਿੱਚ ਗੁਰਮੀਤ ਸਿੰਘ ਪਾਹੜਾ,ਜੇ ਪੀ ਸਿੰਘ ਖਰਲਾਂਵਾਲਾ,ਰੰਜਨ ਵਫ਼ਾ,  ਰਛਪਾਲ ਸਿੰਘ ਘੁੰਮਣ,ਅਮਰੀਕ ਸਿੰਘ ਮਾਨ, ਜੋਧ ਸਿੰਘ,ਗੁਰਮੀਤ ਸਿੰਘ ਬਾਜਵਾ,ਬੂਟਾ ਰਾਮ ਆਜ਼ਾਦ,ਤਰਲੋਚਨ ਸਿੰਘ ਲੱਖੋਵਾਲ, ਅਸ਼ਵਨੀ ਕੁਮਾਰ ਸ਼ਰਮਾ,ਹਰਭਜਨ ਸਿੰਘ ਮਾਂਗਟ,ਸਨਕ ਰਾਜ ਰਠੌਰ, ਅਮਰਪਾਲ ਸਿੰਘ ਟਾਂਡਾ ਤੇ ਪ੍ਰਸ਼ੋਤਮ ਲਾਲ,ਸੁਖਵਿੰਦਰ ਸਿੰਘ ਸੈਣੀ, ਤੇ ਨਰਿੰਦਰ ਸਿੰਘ ਕਾਹਲੋਂ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਸੈਣੀ ਜੀ ਬਹੁਤ ਐਕਟਿਵ ਸੋਸ਼ਲ ਵਿਆਕਤੀ ਸਨ ਉਹ ਹਰ ਸਮਾਜ ਸੇਵੀ ਕੰਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਉਨ੍ਹਾਂ ਦੇ ਆਕਾਲ ਚਲਾਣੇ ਨਾਲ ਸਮਾਜ ਨੂੰ ਵੱਡਾ ਘਾਟਾ ਪਿਆ ਹੈ।

Related posts

Leave a Reply