ਐਲ ਐਚ ਵੀ ਸ਼ੈਲਜਾ ਸ਼ਰਮਾ,ਅਰੁਣ ਬਾਲਾ ਅਤੇ ਅਰਜਨ ਦਾਸ ਮਾਲੀ ਨੂੰ ਦਿੱਤੀ ਵਿਦਾਇਗੀ ਪਾਰਟੀ


ਪਠਾਨਕੋਟ 30 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ, ਅਵਿਨਾਸ਼ ਚੀਫ ਰਿਪੋਰਟਰ ) : ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਸੀ ਐਚ ਸੀ ਘਰੋਟਾ ਵੱਲੋਂ ਐਲ ਐਚ ਵੀ ਸ਼ੈਲਜਾ ਸ਼ਰਮਾ, ਐਲ ਐਚ ਵੀ ਅਰੂਣਾ ਬਾਲਾ ਅਤੇ ਅਰਜਨ ਦਾਸ ਮਾਲੀ ਨੂੰ ਸੇਵਾ ਮੁਕਤ ਹੋਣ ਤੇ ਸਮੂਹ ਸਟਾਫ ਵੱਲੋਂ ਕੋਵਿਡ 19 ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਅਤੇ ਉਹਨਾਂ ਦੀਆਂ ਮਹਿਕਮੇ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਦੀ ਬਦੌਲਤ ਕਈ ਤੋਹਫ਼ੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਐਲ ਐਚ ਵੀ ਨੀਲਮ ਸੈਣੀ ਨੇ ਬੋਲਦਿਆਂ ਹੋਇਆਂ ਕਿਹਾ ਇਹਨਾਂ ਨੇ ਵਿਭਾਗ ਵਿਚ ਚੰਗੀਆਂ ਸੇਵਾਵਾਂ ਦਿੱਤੀਆਂ ਹਨ। ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਬਿੰਦੂ ਗੁਪਤਾ,ਡਾਕਟਰ ਰੋਹਿਤ ਮਹਾਜਨ ਡਾਕਟਰ ਸੰਦੀਪ, ਸ਼ੈਲਜਾ ਮਹਾਜਨ,ਐਲ ਐਚ ਵੀ ਸੀਤਾ ਦੇਵੀ,ਹਰਵੀਰ ਕੌਰ,ਕਮਲੇਸ਼ ਕੁਮਾਰੀ,ਹਰਭਜਨ ਕੌਰ ਖਾਲਸਾ,ਰੇਨੂੰ ਸ਼ਰਮਾ,ਨੰਦਿਤਾ,ਜੋਧਵੀਰ,ਸਿਹਤ ਇੰਸਪੈਕਟਰ ਅਮਰਬੀਰ ਸਿੰਘ,ਸਿਹਤ ਇੰਸਪੈਕਟਰ ਭੁਪਿੰਦਰ ਸਿੰਘ, ਗੁਰਮੁਖ ਸਿੰਘ,ਰਾਜ ਕੁਮਾਰ ਚੰਦਰ ਮਹਾਜਨ,ਬਿਮਲਾ ਦੇਵੀ ਸਟਾਫ ਨਰਸ, ਸੰਦੀਪ ਕੌਰ,ਕੁਲਵਿੰਦਰ ਕੌਰ,ਜੋਤੀ ਸਟਾਫ,ਰਕੇਸ਼,ਨੀਲਮ, ਬਲਬੀਰ ਕੌਰ,ਤ੍ਰਿਪਤਾ ਚੰਚਲ ਬਾਲਾ,ਵਿਜੇ ਕੁਮਾਰ,ਨਿਤਿਸ਼ ਕੁਮਾਰ ,ਮਦਨ ਅਤੇ ਰਮੇਸ਼ ਕੁਮਾਰ ਆਦਿ ਹਾਜਰ ਸਨ।

Related posts

Leave a Reply