ਕਿਸਾਨ ਆਗੂ ਸੋਹਣ ਸਿੰਘ ਗਿੱਲ ਦੀ ਪਤਨੀ ਨਰਿੰਦਰ ਕੌਰ ਨੂੰ ਵੱਖ ਵੱਖ ਸ਼ਖ਼ਸੀਅਤਾਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਂਟ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੌਮੀ ਆਗੂਆਂ ਨੇ ਵੀ ਸਮਾਗਮ ਵਿਚ ਕੀਤੀ ਸ਼ਿਰਕਤ 

ਗੁਰਦਾਸਪੁਰ 18 ਦਸੰਬਰ ( ਅਸ਼ਵਨੀ ) : ਜ਼ਿਲ੍ਹਾ ਗੁਰਦਾਸਪੁਰ ਵਿੱਚ ਸਰਗਰਮੀ ਨਾਲ ਵਿਚਰ ਰਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸੋਹਣ ਸਿੰਘ ਗਿੱਲ ਵਾਸੀ ਨਵੀਆਂ ਬਾਗੜੀਆਂ ਦੀ ਧਰਮ ਪਤਨੀ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਉਨ੍ਹਾਂ ਦੇ ਗ੍ਰਹਿ  ਨਵੀਂਆਂ ਬਾਗੜੀਆਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਉਪਰੰਤ ਉਨ੍ਹਾਂ ਦੇ ਗ੍ਰਹਿ ਵਿਚ ਇਕ ਸ਼ਰਧਾਂਜਲੀ ਸਮਾਗਮ ਹੋਇਆ ਜਿਸ ਵਿੱਚ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੌਮੀ ਆਗੂ ਕੌਮੀ ਆਗੂਆਂ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਵੱਖ ਵੱਖ ਰਾਗੀ ਢਾਡੀ ਪ੍ਰਚਾਰਕਾਂ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਵੈਰਾਗਮਈ ਗੁਰਬਾਣੀ ਅਤੇ ਇਤਿਹਾਸ ਨਾਲ ਜੋਡ਼ਿਆ। ਇਸ ਮੌਕੇ ਮੰਚ ਤੇ ਬੋਲਦੇ ਹੋਏ  ਕਿਸਾਨਾਂ ਦੇ ਮਸਲਿਆਂ ਦੇ ਚਿੰਤਕ ਅਤੇ ਸਾਬਕਾ ਐੱਮਡੀ ਗੁਰਇਕਬਾਲ ਸਿੰਘ ਕਾਹਲੋਂ ਨੇ ਬੀਬੀ ਨਰਿੰਦਰ ਕੌਰ ਦੀ ਜੀਵਨ ਉੱਤੇ ਸੰਗਤਾਂ ਨਾਲ ਝਾਤ ਪਾਈ। ਇਸ ਉਪਰੰਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੌਮੀ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਬੀਬੀ ਨਰਿੰਦਰ ਕੌਰ ਅਤੇ ਸੋਹਣ ਸਿੰਘ ਗਿੱਲ ਦੇ ਸਮਾਜ ਅਤੇ ਕਿਸਾਨਾਂ ਪ੍ਰਤੀ ਨਿਭਾਈ ਜ਼ਿੰਮੇਵਾਰੀ ਦੀ  ਪ੍ਰਸੰਸਾ ਕੀਤੀ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਕੌਮੀ ਆਗੂ ਕੰਵਲਪ੍ਰੀਤ ਸਿੰਘ ਕਾਕੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਚੇਅਰਮੈਨ ਕੁਲਦੀਪ ਸਿੰਘ, ਕੁਲਦੀਪ ਸਿੰਘ ਜਾਫਲਪੁਰ ਰਛਪਾਲ ਸਿੰਘ ਭਰਥ ਗੁਰਪ੍ਰੀਤ ਸਿੰਘ ਖਾਨਪੁਰ  ਸਾਬਕਾ ਚੇਅਰਮੈਨ ਚੈਂਚਲ ਸਿੰਘ ਬਾਗੜੀਆਂ ਮੁਲਾਜ਼ਮ ਆਗੂ  ਰਤਨ ਸਿੰਘ, ਮਨਜੀਤ ਸਿੰਘ ਰਿਆੜ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਮੌਕੇ ਜਗਤਾਰ ਸਿੰਘ ਦਾਰਾ,ਸਵਿੰਦਰ ਸਿੰਘ ਰਿਆੜ, ਜਸਬੀਰ ਸਿੰਘ ਗੁਰਾਇਆ ਵਰਿੰਦਰਜੀਤ ਸਿੰਘ,ਨਿਸ਼ਾਨ ਸਿੰਘ ਮੇਹੜੇ,ਸੋਹਣ ਸਿੰਘ ਗਿੱਲ ਉੱਤਮ ਸਿੰਘ ਗਿੱਲ ਗੁਰਮੁੱਖ ਸਿੰਘ ਬਟਾਲਾ,ਰਜੀਵ ਕੋਹਲੀ ਸਰਬਜੀਤ ਸਿੰਘ ਝੰਡਾ ਲੁਬਾਣਾ,ਜਰਨੈਲ ਸਿੰਘ ਲਾਧੂਪੁਰ,ਭੁਪਿੰਦਰ ਸਿੰਘ ਨਿਹੰਗ,ਗੁਰਵਿੰਦਰ ਸਿੰਘ ਨੈਨੋਵਾਲ ਜਸਵਿੰਦਰ ਸਿੰਘ ਗੋਰਸੀਆਂ ਆਦਿ ਵੀ ਹਾਜਰ ਸਨ ।

Related posts

Leave a Reply