ਭਾਜਪਾ ਦੇ ਪ੍ਰੋਗਰਾਮ ਵਿੱਚ ਪਹੁੰਚੇ ਕਿਸਾਨ,ਭਾਜਪਾ ਵਰਕਰ ਝੰਡੇ ਸੁੱਟ ਕੇ ਨੱਸੇ, ਭਾਰੀ ਤਾਦਾਦ ‘ਚ ਪੁਲਸ ਫ਼ੋਰਸ ਤੈਨਾਤ


ਪਠਾਨਕੋਟ 13 ਫ਼ਰਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ ) : ਭਾਰਤੀ ਜਨਤਾ ਪਾਰਟੀ ਵਲੋਂ 12 ਫਰਵਰੀ ਨੂੰ ਪਠਾਨਕੋਟ ਦੇ ਬਾਲਮੀਕੀ ਚੋਂਕ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ । ਪ੍ਰੋਗਰਾਮ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਿਨੇਟ ਮੰਤਰੀ ਮਾਸਟਰ ਮੋਹਨ ਲਾਲ ਵੀ ਪਹੁੰਚੇ ਸਨ ।

ਹਾਲੇ ਪ੍ਰੋਗਰਾਮ ਸ਼ੁਰੂ ਹੀ ਹੋਣਾ ਸੀ ਹੀ ਕਿ ਉੱਥੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜਦੂਰ ਜਥੇਬੰਦੀਆਂ ਦੇ ਮੈਂਬਰ ਪਹੁੰਚ ਗਏ ਜਿਨ੍ਹਾਂ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਕਰ ਰਹੇ ਸਨ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਨਾਰੇਬਾਜੀ ਕਰਨੀ ਸ਼ੁਰੂ ਕਰ ਦਿਤੀ । ਕਿਸਾਨਾਂ ਦੀ ਪਹੁੰਚਣ ਦੀ ਖ਼ਬਰ ਮਿਲਦੇ ਹੀ ਵੱਡੀ ਗਿਣਤੀ ਵਿੱਚ ਪੁਲੀਸ ਫ਼ੋਰਸ ਮੌਕੇ ਤੇ ਪਹੁੰਚ ਗਈ ।

ਪੁਲਿਸ ਭਾਜਪਾ ਆਗੂ ਮਾਸਟਰ ਮੋਹਨ ਲਾਲ ਨੂੰ ਸੁਰੱਖਿਅਤ ਮੌਕੇ ਤੋਂ ਕੱਢ ਕੇ ਲੈ ਗਈ ਜਦਕਿ ਭਾਜਪਾ ਦੇ ਬਾਕੀ ਸਮਰਥਕਾਂ ਨੇ ਪਾਰਟੀ ਦੇ ਝੰਡੇ ਸੁੱਟ ਕੇ ਆਪਣੀ ਸਮਝਦਾਰੀ ਦਸਦੇ ਹੋਏ ਮੌਕੇ ਤੋਂ ਭੱਜਣਾ ਹੀ ਬੇਹਤਰ ਸਮਝਿਆ । ਕਾਫ਼ੀ ਸਮੇਂ ਨਾਰੇਬਾਜੀ ਅਤੇ ਭਾਸ਼ਣ ਕਰਨ ਮਗਰੋਂ ਕਿਸਾਨਾਂ ਦਾ ਜੱਥਾ ਕੇਂਦਰ ਸਰਕਾਰ ਨੂੰ ਕੋਸਦੇ ਹੋਏ ਮੌਕੇ ਤੋਂ ਚਲਾ ਗਿਆ ।

Related posts

Leave a Reply