ਮਾਨਗਡ਼੍ਹ ਟੋਲ ਪਲਾਜ਼ਾ ਵਖੇ ਕਿਸਾਨਾਂ ਵਲੋਂ ਮੋਦੀ ਸਰਕਾਰ ਖਿਲਾਫ 51ਵੇਂ ਦਿਨ ਵੀ ਸੰਘਰਸ਼ ਜਾਰੀ


ਗਡ਼੍ਹਦੀਵਾਲਾ 28 ਨਬੰਵਰ (ਚੌਧਰੀ ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਕਿਸਾਨ ਵਰੋਧੀ ਕਾਨੂੰਨਾਂ ਦੇ ਖਿਲਾਫ ਟੋਲ ਪਲਾਜ਼ਾ ਮਾਨਗਡ਼੍ਹ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 51 ਵੇਂ ਦਿਨ ਮੋਦੀ ਸਰਕਾਰ ਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਹੁਣ ਕਿਸਾਨਾਂ ਲਈ ਦਿੱਲੀ ਦੂਰ ਨਹੀ ਹੈ ।ਕਿਸਾਨਾਂ ਦਿੱਲੀ ਦੀਆਂ ਬਰੂਹਾਂ ਤੇ ਪੈਰ ਧਰ ਕੇ ਕੇਂਦਰ ਸਰਕਾਰ ਨੂੰ ਆਪਣੀ ਤਾਕਤ ਵਾਰੇ ਦੱਸ ਦਿੱਤਾ ਹੈ।ਹੁਣ ਸਰਕਾਰ ਨੂੰ ਚਾਹੀਦਾ ਹੈ ਜਲਦੀ ਕਿਸਾਨਾਂ ਨੂੰ ਭਰੋਸੇ ਚ ਲੈ ਕੇ ਕਾਲੇ ਕਨੂੰਨ ਵਾਪਿਸ ਲਏ ਜਾਣ,ਦਿੱਲੀ ਨੂੰ ਜਾਂਦਿਆਂ ਖੱਟੜ ਸਰਕਾਰ ਮੋਦੀ ਸਰਕਾਰ ਦੀ ਸ਼ੈਅ ਤੇ ਜੋ ਕਿਸਾਨਾਂ ਦੇ ਰਾਹ ਚ ਰੁਕਾਵਟਾਾਂ ਖੜੀਆਂ ਕੀਤੀਆਂ ਹਨ ਉਸ ਨਾਲ ਬੀ ਜੇ ਪੀ ਦਾ ਖਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ ,ਉਨਾ ਕਿਹਾ ਕਿ ਹੁਣ ਇਹ ਪੰਜਾਬ ਦਾ ਮੱਦਾ ਨਹੀ ਹੁਣ ਇਹ ਸੰਘਰਸ ਰਾਸਟਰੀ ਮੁੱਦਾ ਬਣ ਗਿਆ ਹੈ ਜਿਸ ਦੇ ਅੱਗੇ ਮੋਦੀ ਸਰਕਾਰ ਨੂੰ ਲਾਜਮੀ ਝੁਕਣਾ ਹੀ ਪਵੇਗਾ।ਅੱਜ ਦੇ ਧਰਨੇ ਚ ਮਝੈਲ ਸਿੰਘ,ਬਹਾਦਰ ਸਿੰਘ,ਸੁਖਵੀਰ ਸਿੰਘ ਭਾਨਾ,ਗੁਰਮੇਲ ਸਿੰਘ,ਹਰਵਿੰਦਰ ਸਿੰਘ ਜੌਹਲ ,ਬਹਾਦਰ ਸਿੰਘ ਸਹੋਤਾ,ਜਰਨੈਲ ਸਿੰਘ ਜੰਡੋਰ,ਅਰਸ਼ਦੀਪ ਸਿੰਘ ,ਦਬਿੰਦਰ ਸਿੰਘ,ਮਨਪ੍ਰੀਤ ਸਿੰਘ,ਸੁਰਿੰਦਰ ਸਿੰਘ ,ਹਰਪਾਲ ਸਿੰਘ ਡੱਫਰ ,ਕੁਲਦੀਪ ਸਿੰਘ ਭਾਨਾ,ਗੁਰਤਾਜ ਸਿੰਘ,ਮਨਵੀਰ ਸਿੰਘ ,ਜਗਜੀਤ ਸਿੰਘ ,ਹਰਭਜਨ ਸਿੰਘ ,ਗੋਪਾਲ ਸਿੰਘ, ਕੁਲਦੀਪ ਸਿੰਘ ਮਾਨਗੜ ਹਾਜਿਰ ਸਨ ।

Related posts

Leave a Reply