ਵੱਡੀ ਖ਼ਬਰ : ਭਾਜਪਾ ਦੇ ਧਰਨੇ ਵੱਲ ਵਧ ਰਹੇ ਕਿਸਾਨ ਜਥੇਬੰਦੀਆਂ ਤੇ ਯੂਥ ਕਾਂਗਰਸ ਆਗੂ ਪੁਲਿਸ ਨੇ ਹਿਰਾਸਤ ਚ ਲਏ, ਵੱਡਾ ਟਕਰਾਅ ਟਲਿਆ

ਲੁਧਿਆਣਾ:  ਪੰਜਾਬ ਭਰ ‘ਚ ਕਿਸਾਨਾਂ ਵਲੋਂ ਬੀਜੇਪੀ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਸੰਸਦ ਮੇਂਬਰ ਰਵਨੀਤ ਬਿੱਟੂ ਅਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਬਾਰੇ ਕੈਪਟਨ ਸਰਕਾਰ ਖਿਲਾਫ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਲੁਧਿਆਣਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ । ਇਸ ਦੌਰਾਨ, ਪੁਲਿਸ ਨੇ ਭਾਜਪਾ ਦੇ ਧਰਨੇ ਵਾਲੀ ਜਗ੍ਹਾ ਵੱਲ ਜਾ ਰਹੇ ਕਿਸਾਨਾਂ ਦੇ ਇੱਕ ਵੱਡੇ ਸਮੂਹ ਨੂੰ ਗ੍ਰਿਫਤਾਰ ਕੀਤਾ ਹੈ.

ਕਿਸਾਨ ਜਥੇਬੰਦੀਆਂ ਭਾਜਪਾ ਨੇਤਾਵਾਂ ਦਾ ਵਿਰੋਧ ਕਰ ਰਹੀਆਂ ਸਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੋਕ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।  ਪੁਲਿਸ ਨੇ ਸਮੇਂ ਸਿਰ ਕਿਸਾਨਾਂ ਨੂੰ ਰੋਕ ਲਿਆ, ਨਹੀਂ ਤਾਂ ਲੁਧਿਆਣਾ ਵਿੱਚ ਇੱਕ ਵੱਡਾ ਟਕਰਾਅ ਤੇ ਨੁਕਸਾਨ ਹੋ ਸਕਦਾ ਸੀ. ਅਗਰ ਭਾਜਪਾ ਆਗੂ ਅਤੇ ਕਿਸਾਨ ਆਹਮਣੇ-ਸਾਹਮਣੇ ਹੁੰਦੇ। ਫਿਲਹਾਲ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ  ਵਿਚ ਲੈ ਲਿਆ ਹੈ।

Related posts

Leave a Reply