ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 31ਵੇਂ ਦਿਨ ਵੀ ਜਾਰੀ


ਗੜ੍ਹਦੀਵਾਲਾ 8 ਅਕਤੂਬ( ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 31ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਹਰਦੀਪ ਸਿੰਘ ਪੈਂਕੀ ਡੱਫਰ,ਦਵਿੰਦਰ ਸਿੰਘ ਚੌਹਕਾ,ਡਾ: ਮੋਹਣ ਸਿੰਘ ਮੱਲ੍ਹੀ,ਜਥੇਦਾਰ ਹਰਪਾਲ ਸਿੰਘ,ਮਾਸਟਰ ਗੁਰਚਰਨ ਸਿੰਘ ਕਾਲਰਾ,ਅਮਰਜੀਤ ਸਿੰਘ ਮਾਹਲ, ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜੇ ਕਿਸਾਨ ਖੇਤਾਂ ਵਿੱਚ ਸਖ਼ਤ ਮਿਹਨਤ ਕਰਕੇ ਫਸਲ ਉਗਾ ਸਕਦਾ ਹੈ ਤਾਂ ਉਹ ਅਜਿਹੇ ਸੰਘਰਸ਼ ਕਰਕੇ ਆਪਣੇ ਹੱਕ ਵੀ ਲੈਣੇ ਜਾਣਦਾ ਹੈ।ਇਸ ਲਈ ਜਦੋਂ ਤੱਕ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ।ਇਸ ਮੌਕੇ ਮੌਕੇ ਨੰਬਰਦਾਰ ਸਖਵੀਰ ਸਿੰਘ,ਗੁਰਪ੍ਰੀਤ ਸਿੰਘ ਹੀਰਾਹਾਰ, ਜਗਜੀਤ ਸਿੰਘ, ਮੰਗਤ ਸਿੰਘ, ਜਰਨੈਲ ਸਿੰਘ,ਸਾਹਿਬਾਜ ਸਿੰਘ, ਪਰਵਿੰਦਰ ਸਿੰਘ, ਜਗਦੀਪ ਸਿੰਘ, ਸੁਖਵੀਰ ਸਿੰਘ, ਪਰਮਜੀਤ ਸਿੰਘ, ਗੋਪਾਲ ਕਿ੍ਸ਼ਨ,ਸਤਨਾਮ ਸਿੰਘ, ਦਰਬਾਰਾ ਸਿੰਘ, ਮਹਿੰਦਰ ਸਿੰਘ,ਮੰਗਲ ਸਿੰਘ ਡੱਫਰ, ਸ਼ੇਰਾ ਮਾਨਗੜ੍ਹ, ਸਮਨਪ੍ਰੀਤ ਮਾਨਗੜ੍ਹ, ਕੁਲਦੀਪ ਮਾਨਗੜ੍ਹ, ਪੰਜਾਬ ਸਿੰਘ,ਬਿੱਲਾ ਕੇਸੋਪੁਰ,ਦਵਿੰਦਰ ਸਿੰਘ ਮਹੱਦੀਪੁਰ,ਜਰਨੈਲ ਸਿੰਘ, ਪਵਿੱਤਰ ਸਿੰਘ ਭਾਨਾ ਆਦਿ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

Related posts

Leave a Reply