ਮਾਨਗੜ੍ਹ ਟੋਲਪਲਾਜਾ ਤੇ ਕਿਸਾਨਾਂ ਦਾ ਸੰਘਰਸ਼ 147 ਵੇਂ ਦਿਨ ਵੀ ਜਾਰੀ


ਗੜ੍ਹਦੀਵਾਲਾ 5 ਮਾਰਚ (ਚੌਧਰੀ ) : ਮਾਨਗੜ ਟੋਲ ਪਲਾਜ਼ਾ ਤੇ  ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 147ਵੇਂ ਦਿਨ ਦੋਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।ਇਸ ਮੌਕੇ ਤਰਸੇਮ ਸਿੰਘ ਅਰਗੋਵਾਲ, ਖੁਸ਼ਵੰਤ ਬਡਿਆਲ,ਅਮਰਜੀਤ ਸਿੰਘ ਮਾਹਲ,ਮਨਜੀਤ ਸਿੰਘ ਖਾਨਪੁਰ ,ਡਾ ਮੋਹਨ ਸਿੰਘ ਮੱਲ੍ਹੀ ਆਦਿ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕਿਹਾ ਕਿ ਇਕ ਪਾਸੇ ਮੋਦੀਸਰਕਾਰ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਲੋਕਾਂ ਤੇ ਮਹਿੰਗਾਈ ਦਾ ਬੋਝ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਲੋਕ ਪਹਿਲਾਂ ਹੀ ਦੁਖੀ ਹਨ ਅਤੇ ਹੁਣ ਪੈਟਰਲ, ਡੀਜ਼ਲ ਤੇ ਗੈਸ ਕੀਮਤਾਂ ਚ ਵਾਧਾ ਕਰਕੇ ਲੋਕਾਂ ਨੂੰ ਆਰਥਿਕ ਪੱਖੋਂ ਕੰਮ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜੋ ਵੀ ਦੇਸ਼ ਅੰਦਰ ਕਰ ਰਹੀ ਹੈ।ਇਹ ਸਭ ਕਾਰਪੋਰਟ ਘਰਾਣਿਆਂ ਅਤੇ ਪੂੰਜੀਪਤੀਆਂ ਦੀ ਸ਼ਹਿ ਤੇ ਹੀ ਹੋ ਰਿਹਾ ਹੈ।ਉਨ੍ਹਾਂ ਮੰਗ ਕੀਤੀ ਕਿ ਕੇਂਦਰ ਦੀ ਭਾਜਪਾ ਸਰਕਾਰ ਤੁਰੰਤ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ਘੱਟ ਕਰੇ ਅਤੇ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ। ਇਸ ਮੌਕੇ ਕੁਲਦੀਪ ਸਿੰਘ ਭਾਨਾ,ਜਤਿੰਦਰ ਸਿੰਘ,ਹਰਪਾਲ ਸਿੰਘ, ਜਰਨੈਲ ਸਿੰਘ,ਪੰਜਾਬ ਸਿੰਘ,ਮਲਕੀਤ ਸਿੰਘ ਕਾਲਰਾ,ਸਤਨਾਮ ਸਿੰਘ ਕਾਲਰਾ, ਕੁਲਦੀਪ ਸਿੰਘ ਡੱਫਰ,ਸੇਵਾ ਸਿੰਘ,ਮਹਿੰਦਰ ਸਿੰਘ, ਸੁਰਿਦਰ ਸਿੰਘ,ਜੀਤ ਸਿੰਘ,ਨੰਬਰਦਾਰ ਸੁਖਵੀਰ ਸਿੰਘ ਭਾਨਾ,ਕਰਨੈਲ ਸਿੰਘ ਭਾਨਾ,ਪਵਨ  ਕੁਮਾਰ, ਲਛਮਣ ਸਿੰਘ ਰੰਧਾਵਾ,ਸੁਖਵਿੰਦਰ ਸਿਘ ਸਵਰਨ ਸਿੰਘ ਰੰਧਾਵਾ ਆਦਿ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਿਰ ਸਨ।

Related posts

Leave a Reply