ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 52 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 29 ਨਵੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 52ਵੇਂ ਦਿਨ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਗਗਨਪ੍ਰੀਤ ਸਿੰਘ ਮੋਹਾਂ,ਡਾ ਮਝੈਲ ਸਿੰਘ,ਸਤਪਾਲ ਸਿੰਘ ਹੀਰਾਹਾਰ, ਕਰਨੈਲ ਸਿੰਘ ਘੁੰਮਣ, ਗੁਰਮੇਲ ਸਿੰਘ ਬੁੱਢੀਪਿੰਡ,ਡਾ ਮੋਹਣ ਸਿੰਘ ਮੱਲ੍ਹੀ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਦਿੱਲੀ ਵਿਖੇ ਪਹੁੰਚ ਕੇ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਆਪਣਾ ਰੋਸਮਈ ਪ੍ਰਦਰਸ਼ਨ ਬੜੇ ਹੀ ਸ਼ਾਂਤਮਈ ਢੰਗ ਨਾਲ ਕਰ ਰਹੇ ਹਨ ।ਇਸ ਮੌਕੇ ਕਿਸਾਨਾਂ ਨੇ ਕਿਹਾ ਇਹ ਕਿਸਾਨ ਹੁਣ ਕਿਸੇ ਵੀ ਕੀਮਤ ਤੇ ਪਿੱਛੇ ਨਹੀਂ ਹਟਣਗੇ।ਇਸ ਮੌਕੇ ਤਰਸੇਮ ਸਿੰਘ ਅਰਗੋਵਾਲ ,ਕੁਲਵਿੰਦਰ ਸਿੰਘ ਮਾਨਗਡ਼੍ਹ, ਅੰਮ੍ਰਿਤਪਾਲ ਸਿੰਘ ਪਤਾਰਾ,ਮਨਪ੍ਰੀਤ ਸਿੰਘ ਮਾਨਗੜ੍ਹ,ਰਜਿੰਦਰਪਾਲ ਸਿੰਘ ਕੱਲੋਵਾਲ,ਅਸ਼ਦੀਪ ਮਾਨਗਡ਼੍ਹ,ਗੁਰਪ੍ਰੀਤ ਸਿੰਘ ਮੰਡ,ਉਂਕਾਰ ਸਿੰਘ ਜੌਹਲ,ਕੁਲਦੀਪ ਸਿੰਘ ਜੌਹਲ ,ਮਹਿੰਦਰ ਸਿੰਘ,ਸੁਰਿੰਦਰ ਸਿੰਘ ਮੰਡ,ਪੰਜਾਬ ਸਿੰਘ,ਗੋਪਾਲ ਕ੍ਰਿਸ਼ਨ ਭਾਨਾ,ਜਗਦੀਸ਼ ਸਿੰਘ, ਰਣਵੀਰ ਸਿੰਘ ਭਾਨਾ,ਜਗਦੀਸ਼ ਸਿੰਘ ਜੰਡੋਰ,ਅਜਮੇਰ ਸਿੰਘ ਜੌਹਲ,ਰਣਜੀਤ ਸਿੰਘ ਜੌਹਲ,ਹਰਵਿੰਦਰ ਸਿੰਘ ਜੌਹਲ, ਹਰਜਿੰਦਰ ਸਿੰਘ ਚਿੱਪੜਾ, ਹਰਪਿੰਦਰ ਸਿੰਘ ਜੌਹਲ, ਹਰਭਜਨ ਸਿੰਘ ਭਾਨਾ, ਬਿੰਦਰ ਜੌਹਲ, ਮਨਪ੍ਰੀਤ ਸਿੰਘ ਬਡਿਆਲਾ ਆਦਿ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

Related posts

Leave a Reply