ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 101ਵੇਂ ਦਿਨ ‘ਚ ਪ੍ਰਵੇਸ਼

ਗੜ੍ਹਦੀਵਾਲਾ, 17 ਜਨਵਰੀ(ਚੌਧਰੀ ) : ਅੱਜ ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ(ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤਾ ਜਾ ਰਿਹਾ ਧਰਨਾ 101ਵੇਂ ਦਿਨ ਚ ਪ੍ਰਵੇਸ਼ ਕਰ ਗਿਆ ਹੈ।ਇਸ ਮੌਕੇ ਅਮਰਜੀਤ  ਸਿੰਘ ਮਾਹਲ,ਅਵਤਾਰ ਸਿੰਘ ਮਾਨਗੜ੍ਹ,ਸੁਖਦੇਵ ਸਿੰਘ ਮਾਂਗਾ, ਮਨਦੀਪ ਸਿੰਘ ਮਨੀ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਵਿਰੋਧੀ ਕਾਲੇ ਕਾਨੂੰਨ ਬਣਾ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਤਾਂ ਦਿੱਤਾ ਹੀ ਹੈ ਅਤੇ ਕਾਰਪੋਰੇਟ ਘਰਾਨਿਆਂ ਤੇ ਪੰਜੀਪਤੀਆਂ ਦੀ ਸ਼ਹਿ ‘ਤੇ ਦੇਸ਼ ਦੇ ਹਰ ਵਰਗ ਦਾ ਘਾਣ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਤਾਂ ਆਪਣੇ ਹੱਕਾਂ ਦੀ ਰਾਖੀ ਲਈ ਦਿੱਲੀ ਸੰਘਰਸ਼ ਕਰ ਹੀ ਰਿਹਾ ਹੈ,ਹੁਣ ਕਿਸਾਨਾਂ ਨਾਲ ਵਪਾਰੀ
ਵਰਗ, ਮਜ਼ਦੂਰ ਵਰਗ ਸਮੇਤ ਦੇਸ਼ ਦਾ ਹਰ ਵਰਗ ਇਸ ਅੰਦੋਲਨ ਨਾਲ ਜੁੜ ਕੇ ਕੇਂਦਰ ਦੀ ਮੋਦੀ ਸਰਕਾਰ ਇਹ ਦੱਸ ਦੇਣਾ ਚਾਹੁੰਦਾ ਹੈ
ਕਿ ਹੁਣ ਇਹ ਅੰਦੋਲਨ ਕੇਵਲ ਕਿਸਾਨ ਅੰਦੋਲਨ ਨਹੀਂ ਰਿਹਾ ਬਲਕਿ ਲੋਕ ਅੰਦੋਲਨ ਬਣ ਚੁੱਕਾ ਹੈ ਅਤੇ ਲੋਕ ਦਿੱਲੀ ਵਿਖੇ ਸੰਘਰਸ਼਼ ਵਿੱਚ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।ਉਨ੍ਹਾਂ ਕਿਹਾ ਕਿ ਉਹ ਦਿਨ ਹੁਣ ਦੂਰ ਨਹੀਂ ਜਦ ਕਿਸਾਨ ਖੇਤੀ ਵਿਰੋਧੀ ਕਾਲੇਕਾਨੂੰਨ ਰੱਦ ਕਰਵਾ ਕੇ ਅਤੇ ਇਸ ਜੰਗ ਨੂੰ ਜਿੱਤ ਕੇ ਵਾਪਿਸ ਪਰਤਣਗੇ। ਇਸ ਮੌਕੇ ਡਾ.ਮਝੈਲ, ਤਰਸੇਮ ਸਿੰਘ ਡੱਫਰ,ਸਿੰਘ, ਜਥੇਦਾਰ ਹਰਪਾਲ ਸਿੰਘ,ਮਹਿੰਦਰ ਸਿੰਘ,ਜਸਵੰਤ ਸਿੰਘ ਤਲਵੰਡੀ, ਹਰਭਜਨ ਸਿੰਘ,ਜਤਿੰਦਰ ਸਿੰਘ ਸੱਗਲਾਂ,ਜਗਜੀਤ ਸਿੰਘ ਜੰਡੌਰ, ਸੇਵਾ ਸਿੰਘ,ਜਰਨੈਲ ਸਿੰਘ ਜੰਡੌਰ,ਬਲਦੇਵ ਸਿੰਘ ਡੱਫਰ,ਪੰਜਾਬ  ਸਿੰਘ, ਜੀਤ ਸਿੰਘ,ਜਰਨੈਲ ਰੰਧਾਵਾ,ਗੋਪਾਲ ਕ੍ਰਿਸ਼ਨ ਭਾਨਾ,ਰਾਜਵਿੰਦਰ ਕੌਰ, ਪ੍ਰਿਯਾ ਠਾਕੁਰ,ਸ਼ਿਵਾਨੀ,ਅਮਨਜੀਤ, ਅਮਨਪ੍ਰੀਤ,ਗੁਰਵਿੰਦਰ ਆਦਿ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Related posts

Leave a Reply