ਕਿਸਾਨ ਪੁਲਿਸ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਅਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਨਾ ਸਾੜਨ : ਐਸ.ਐਸ.ਪੀ ਡਾ.ਸੋਹਲ


ਗੁਰਦਾਸਪੁਰ,28 ਸਤੰਬਰ (ਅਸ਼ਵਨੀ) : ਡਾ:ਰਜਿੰਦਰ ਸਿੰਘ ਸੋਹਲ,  ਐਸ.ਐਸ ਪੀ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਜਾਰੀ ਦਿਸਾ ਨਿਰਦੇਸ਼ਾਂ ਤਹਿਤ ਝੋਨੇ ਦੇ ਸੀਜਨ  2020 ਦੀ ਖਰੀਦ ਸ਼ੁਰੂ ਹੋ ਚੁੱਕੀ ਹੈ।ਜਿਸ ਨੂੰ ਮੱਦੇ ਨਜਰ ਰੱਖਦੇ ਹੋਏ  ਪੁਲਿਸ ਪ੍ਰਸ਼ਾਸਨ ਵੱਲੋ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਵਲੋ ਕਿਸਾਨਾ ਨੂੰ ਅਪੀਲ ਕੀਤੀ ਜਾਦੀ ਹੈ ਕਿ ਗਿੱਲੇ ਝੇਨੇ ਦੀ ਕਟਾਈ ਨਾ ਕਰਨ ਅਤੇ ਉਹਨਾ ਹੀ ਕੰਬਾਇਨਾਂ ਤੋ ਝੋਨੇ ਦੀ ਕਟਾਈ ਕਰਾਉਣ ਜਿਹਨਾਂ ਉੱਪਰ ਸੁਪਰ ਸਟਰਾਅ ਮੈਨੇਜਮੈਟ ਸਿਸਟਮ ( ਐਸ ਐਮ ਐਸ) ਲਗਾਇਆ ਗਿਆ ਹੋਵੇ ਅਤੇ ਖੇਤੀ ਬਾੜੀ ਵਿਭਾਗ ਤੋ ਵਰਦੀਨੈਸ ਸਰਟੀਫਿਕੇਟ ਲਿਆ ਗਿਆ ਹੋਵੇ। ਕਟਾਈ ਤੋ ਬਾਅਦ ਝੋਨੇ ਦੀ ਰਹਿੰਦ ਖੂਹੰਦ(ਪਰਾਲੀ) ਨੂੰ ਅੱਗ ਨਾ ਲਗਾਉਣ ਕਿਉਕਿ ਇਸ ਨਾਲ ਵਾਤਾਵਰਣ ਪ੍ਰਦੁਸਿਤ ਹੁੰਦਾ ਹੈ  ਅਤੇ ਜਮੀਨ ਵਿਚਲੇ ਜੈਵਿਕ ਤੱਤ ਨਸ਼ਟ ਹੋ ਜਾਦੇ ਹਨ।

ਕਿਸਾਨ ਨੂੰ ਜਾਣੂ ਕਰਵਾਇਆ ਜਾਵੇ ਕਿ ਕਟਾਈ ਉਪਰੰਤ ਝੋਨੇ ਦੀ ਰਹਿੰਦ ਖੂਹੰਦ ਨੂੰ ਜਾਂ ਤਾ ਖੇਤ ਤੋ ਬਾਹਰ ਪਸ਼ੂ ਧਨ ਲਈ ਕੱਢ ਲਿਆ ਜਾਵੇਜਾ ਫਿਰ ਖੇਤ ਵਿਚ ਹੀ ਜੈਵਿਕ ਖਾਦ ਤਿਆਰ ਕਰਕੇ ਸਿੱਧੀ ਬਿਜਾਈ  ਲਈ ਰਹਿਣ ਦਿੱਤਾ ਜਾਵੇ।ਪਰੰਤੂ ਉਸਨੂੰ ਅੱਗ ਕਿਸੇ ਵੀ ਹਾਲਤ ਵਿਚ ਨਾ ਲਗਾਈ ਜਾਵੇ, ਕਿਉਕਿ ਇਸ ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋ ਰੋਕਿਆ ਜਾ ਸਕਦਾ ਹੈੈ। ਨੈਸ਼ਨਲ ਗਰੀਨ ਟ੍ਰਿਬਿਊਨਲ  ਹਦਾਇਤਾ ਦੀ ਪਾਲਣਾ ਕੀਤੀ ਜਾਵੇ। ਇਸ ਨਾਲ ਕੋਵਿਡ-19 ਕਰਕੇ  ਵੀ ਜਰੂਰੀ ਹੈ  ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ।

Related posts

Leave a Reply