ਪੰਜਾਬੀ ਕਹਾਣੀ ਦੇ ਪਿਤਾਮਾਂ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਰੋਹ 6 ਦਸੰਬਰ ਨੂੰ


ਗੁਰਦਾਸਪੁਰ, 2 ਦਸੰਬਰ (ਅਸ਼ਵਨੀ) : ਪੰਜਾਬੀ ਕਹਾਣੀ ਦੇ ਪਿਤਾਮਾਂ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਅਤੇ ਡਾ. ਨਿਰਮਲ ਸਿੰਘ ਆਜ਼ਾਦ ਯਾਦਗਾਰੀ ਸਲਾਨਾ ਸਨਮਾਨ ਸਮਾਰੋਹ 6 ਦਸੰਬਰ ਦਿਨ ਐਤਵਾਰ ਨੂੰ ਰਾਮ ਸਿੰਘ ਦੱਤ ਯਾਦਗਾਰੀ ਭਵਨ, ਗੁਰਦਾਸਪੁਰ ਵਿੱਚ ਜ਼ਿਲ੍ਹਾ ਸਾਹਿਤ ਕੇਂਦਰ, ਗੁਰਦਾਸਪੁਰ ਵੱਲੋਂ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਦੀ ਤਿਆਰੀ ਅਤੇ ਰੂਪ ਰੇਖਾ ਸਬੰਧੀ ਜ਼ਿਲ੍ਹਾ ਸਾਹਿਤ ਕੇਂਦਰ ਦੇ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਯੋਗੀ, ਸੰਯੋਜਕ ਮੱਖਣ ਕੁਹਾੜ ਅਤੇ ਮੰਗਤ ਚੰਚਲ ਜਨਰਲ ਸਕੱਤਰ ਨੇ ਸਾਂਝੇ ਬਿਆਨ ਵਿਚ ਦੱਸਿਆ ਕਿ ਇਸ ਵਾਰ ਦਾ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਪਹਿਲਾ ਸਨਮਾਨ ਸੁਰਿੰਦਰ ਰਾਮਪੁਰੀ ਨੂੰ ਅਤੇ ਉਤਸ਼ਾਹ ਵਰਧਕ ਸਨਮਾਨ ਡਾ. ਅਰਵਿੰਦਰ ਕੌਰ ਧਾਲੀਵਾਲ ਨੂੰ ਭੇਂਟ ਕੀਤੇ ਜਾਣਗੇ ।

ਡਾ. ਨਿਰਮਲ ਸਿੰਘ ਆਜਾਦ ਯਾਦਗਾਰੀ ਪੁਰਸਕਾਰ ਆਰਥਿਕ ਮੁੱਦਿਆਂ ਦੇ ਮਾਹਿਰ ਡਾ. ਰਾਜੀਵ ਖੌਸਲਾ ਨੂੰ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ । ਇਸ ਵਾਰ ਦਾ ਵਿਚਾਰ-ਚਰਚਾ ਦਾ ਵਿਸ਼ਾ “ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਸਮਾਜਿਕ  ਸਰੋਕਾਰ ” ਹੋਣਗੇ । ਇਸ ਵਿਸ਼ੇ ਦੇ ਮੁੱਖ ਬੁਲਾਰੇ ਵਿਦਵਾਨ ਡਾ. ਤਰਸੇਮ ਬਾਹੀਆ ਅਤੇ  ਡਾ. ਕੁਲਦੀਪ ਪੁਰੀ ਹੋਣਗੇ । ਪ੍ਰਧਾਨਗੀ ਮੰਡਲ ਵਿੱਚ ਦਰਸ਼ਨ ਬੁੱਟਰ (ਪ੍ਰਧਾਨ ਕੇ.ਪੰ.ਲੇ. ਸਭਾ), ਡਾ. ਸੁਖਦੇਵ ਸਿਰਸਾ (ਜਨਰਲ ਸਕੱਤਰ ਕੇ.ਪੰ.ਲੇ.ਸਭਾ), ਕੇਵਲ ਧਾਲੀਵਾਲ (ਸ਼੍ਰੋਮਣੀ ਨਾਟਕਕਾਰ), ਸੁਸ਼ੀਲ ਦੁਸਾਂਝ (ਸੰਪਾਦਕ ਹੁਣ) ਡਾ. ਕਰਮਜੀਤ, ਡਾ. ਹਰਜਿੰਦਰ ਅਟਵਾਲ ਅਤੇ ਦੀਪ ਦੇਵਿੰਦਰ (ਸਕੱਤਰ ਕੇ.ਪੰ.ਲੇਖ ਸਭਾ ਰਜਿ.) ਸ਼ਾਮਿਲ ਹੋਣਗੇ ।ਇਸ ਪ੍ਰੋਗਰਾਮ ਨੂੰ ਨੇਪਰੇ ਲਾਉਣ ਹਿੱਤ ਪ੍ਰਿੰਸੀਪਲ ਸੁਜਾਨ ਸਿੰਘ ਅਤੇ ਨਿਰਮਲ ਸਿੰਘ ਆਜ਼ਾਦ ਦੇ ਪਰਿਵਾਰਾਂ ਤੋਂ ਇਲਾਵਾ ਜ਼ਿਲ੍ਹੇ ਦੀਆਂ ਸਬੰਧਿਤ ਸਭਾਵਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ ।  

Related posts

Leave a Reply