ਹੁਸ਼ਿਆਰਪੁਰ ਦੀਆਂ ਸੜਕਾਂ ਚ ਕਰੋੜਾਂ ਦੇ ਘੋਟਾਲੇ ਦਾ ਖ਼ਦਸ਼ਾ, ਸੜਕਾਂ ਨਹੀਂ ਮੌਤ ਦੇ ਸੱਥਰ ਵਿਛਾਏ ਜਾ ਰਹੇ ਨੇ ਹੁਸ਼ਿਆਰਪੁਰ ਵਿੱਚ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ ) ਸ਼ਹਿਰ ਚ ਵਿਕਾਸ ਦੇ ਨਾ ਤੇ ਧੜਾ ਧੜ ਸੜਕਾਂ ਤੇ ਗਲੀਆਂ ਬਨਾਇਆਂ ਜਾ ਰਹੀਆਂ ਹਨ. ਇੰਝ ਜਾਪਦਾ ਹੈ ਕਿ ਪਹਿਲਾਂ ਪ੍ਰਸ਼ਾਸ਼ਨਿਕ ਅਧਿਕਾਰੀ ਤੇ ਨੇਤਾ ਗਣ ਸੁਤੇ ਪਏ ਸਨ ਤੇ ਅਚਾਨਕ ਨਗਰ ਨਿਗਮ ਚੋਣਾਂ ਆਉਂਦੀਆਂ ਦੇਖ ਅੱਖਾਂ ਖੁਲ ਗਈਆਂ ਤੇ ਵੋਟਾਂ ਬਟੋਰਨ ਲਈ ਧੜਾ ਧੜ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਸਾਹਿਬ ਤਾਂ ਗਲੀ ਮੋਹੱਲੇ ਦੀ ਸੜਕ ਵੀ ਨਹੀਂ ਛੱਡਦੇ, ਕੈਂਚੀ ਜੇਬ ਚ ਰੱਖਕੇ ਉਦਘਾਟਨ ਤਾਂ ਕਰ ਆਉਂਦੇ ਹਨ ਤੇ ਇਹ ਵੀ ਬਿਆਨ ਨਾਲੋਂ ਨਾਲ ਦਾਗ ਦਿੰਦੇ ਹਨ ਕੇ ਸੜਕ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਮੈਟੀਰੀਅਲ ਘਟ ਪਾਉਣ ਜਾਂ ਮਿਆਰੀ ਸੜਕ ਨਾ ਬਣਨ ਤੇ ਵਿਜੀਲੈਂਸ ਜਾਂਚ ਵੀ ਕਾਰਵਾਈ ਜਾ ਸਕਦੀ ਹੈ। ਪਾਰ ਸੰਬੰਧਿਤ ਠੇਕੇਦਾਰਾਂ ਤੇ ਓਹਨਾ ਦੇ ਬਿਆਨਾਂ ਦਾ ਕੋਈ ਅਸਰ ਨਹੀਂ ਹੁੰਦਾ ਕਿਓਂਕਿ ਸ਼ਇਦ ਉਹ ਸੋਚਦੇ ਹਨ ਕਿ , ਸਈਆਂ ਭਇਓ ਕੋਤਵਾਲ, ਡਰ ਕਾਹੇ ਕਾ। ਜਿਹੋ ਜਿਹੀਆਂ ਸੜਕਾਂ ਦਾ ਸ਼ਹਿਰ ਚ ਨਿਰਮਾਣ ਕੀਤਾ ਜਾ ਰਿਹਾ ਹੈ ਉਹ ਹੋਸ਼ਿਆਰਪੁਰ ਦੇ ਲੋਕਾਂ ਨਾਲ ਵੱਡਾ ਧੋਖਾ ਕਿਹਾ ਜਾ ਸਕਦਾ ਹੈ ਜਿਸ ਵਿਚ ਲੋਕਾਂ ਵਲੋਂ ਦਿਤੇ ਕਰੋੜਾਂ ਦੇ ਟੈਕਸ ਦੀ ਬਰਬਾਦੀ ਕਹਿ ਜਾ ਸਕਦੀ ਹੈ.
ਸੜਕਾਂ ਐਨੀਆਂ ਊਬੜ – ਖ਼ਾਬਡ ਹਨ ਕਿ ਨਾ ਹੀ ਬਣਦੀਆਂ ਤਾਂ ਸ਼ਇਦ ਚੰਗਾ ਸੀ ਕਿਓੰਕੇ ਸੜਕਾਂ ਤਾ ਛੱਡੋ ਏਨਾ ਤੇ ਕੀਤਾ ਗਿਆ ਪੈਚ ਵਰਕ ਐਨਾ ਖ਼ਤਰਨਾਕ ਹੈ ਕਿ ਕਿਸੇ ਵੇਲੇ ਵੀ ਦੁਰਘਟਨਾ ਹੋ ਸਕਦੀ ਹੈ ਤੇ ਕਿਸੇ ਦੀ ਜਾਂ ਵੀ ਜਾ ਸਕਦੀ ਹੈ. ਅਗਰ ਖੁਦਾ ਨਾ ਖਾਸਤਾ ਅਜਿਹੀ ਕੋਈ ਘਟਨਾ ਵਾਪਰੀ ਜਾਨ ਕਿਸੇ ਦੀ ਹਾਦਸੇ ਚ ਜਾਂ ਚਲੀ ਗਈ ਤਾਂ ਉਸਦਾ ਜਿਮੇਦਾਰ ਕੌਣ ਹੋਵੇਗਾ। ਕਿ ਇਸਦਾ ਜ਼ਿਮੇਂਦਾਰਦਾਰ ਠੇਕੇਦਾਰ ਹੋਵੇਗਾ ਜਾ ਫਿਰ ਇਸਦੀ ਨਿਗਰਾਨੀ ਕਰਨਵਾਲੇ ਅਧਿਕਾਰੀ ਹੋਣਗੇ ਜਿਨ੍ਹਾਂ ਦੀ ਨਿਗਰਾਨੀ ਚ ਉਕਤ ਕਾਮ ਹੋਇਆ ਕੇ ਜਾਂ ਫਿਰ ਸੰਬੰਧਿਤ ਨੇਤਾਗਣ ਹੋਣਗੇ ਜਿਹੜੇ ਵਿਕਾਸ ਦੀਆਂ ਡੀਂਗਾਂ ਮਾਰਦੇ ਨਹੀਂ ਥੱਕਦੇ।
ਦੁਸਹਿਰਾ ਗਰਾਉਂਡ ਦੇ ਨਾਲ ਨਾਲ ਬਣੀ ਸੜਕ ਇਸਦੀ ਤਾਜਾ ਉਦਾਹਰਣ ਹੈ. ਇਸ ਸੜਕ ਨੂੰ ਵੇਖਕੇ ਇੰਝ ਲੱਗਦਾ ਹੈ ਜਿਵੇਂ ਕਿਸੇ ਮਰੀਜ਼ ਦੀ ਪਿੱਠ ਤੇ ਫੋੜੇ ਨਿਕਲੇ ਹੋਣ। ਉੱਬੜ ਖਾਬਰ ਇਸ ਸੜਕ ਤੇ ਵਹੀਕਲ ਚਲਾਉਣਾ ਮੌਤ ਨੂੰ ਸੱਦਾ ਦੇਣ ਬਰਾਬਰ ਹੈ। ਇਸ ਤੋਂ ਅਲਾਵਾ ਸੜਕ ਤੇ ਅਨੇਕਾਂ ਗਟਰ ਸੜਕ ਤੋਂ 8-8 ਇੰਚ ਉਚੇ ਰਾਖੇ ਗਏ ਹਨ. ਸ਼ਇਦ ਇਹ ਇਸ ਲਏ ਰੱਖੇ ਗਏ ਹਨ ਕੇ ਜੇਕਰ ਇਸ ਸੜਕ ਤੇ ਚੱਲਣ ਵਾਲਾ ਬਚ ਵੀ ਜਾਵੇ ਤਾ ਇਸ ਗਟਰ ਨਾਲ ਖਹਿ ਕੇ ਰਾਮ ਨਾਲ ਹੱਥ -ਗੋਡੇ ਤੁੜਾ ਬੈਠੇ।
ਸਵਾਲ ਫਿਰ ਓਹੀ ਪੈਦਾ ਹੁੰਦਾ ਹੈ ਕਿ ਜੇਕਰ ਇਸ ਖੂਨੀ ਸੜਕ ਤੇ ਜੇਕਰ ਕਿਸੇ ਦੀ ਜਾਨ ਗਈ ਤਾਂ ਜ਼ਿਮੀਦਾਰ ਕੌਣ ਹੋਵੇਗਾ। ਨਿਰਸੰਦੇਹ ਅਜਿਹੀ ਸੂਰਤ ਚ ਵਿਰੋਧੀ ਪਾਰਟੀਆਂ ਤੇ ਸਮਾਜ ਸੇਵੀ ਸੰਗਠਨ ਆਪਣਾ ਨਜ਼ਲਾ ਕੈਬਨਿਟ ਮੰਤਰੀ ਅਤੇ ਠੇਕੇਦਾਰ ਤੋਂ ਅਲਾਵਾ ਸੰਬੰਧਿਤ ਅਧਿਕਾਰੀਆਂ ਤੇ ਹੀ ਸੁੱਟਣਗੇ।
ਮੌਜੂਦਾ ਪੀ.ਡਬਲਯੂ.ਐਡ. ਐਕਸੀਅਨ ਸਮੇਤ ਐਸ.ਡੀ.ਓ. ਠੇਕੇਦਾਰਾਂ ਦੇ ਕਾਰਨ ਪੂਰੇ ਘੁਟਾਲੇ ਦਾ ਕੇਸ ਇੱਕ ਵੱਡਾ ਘੁਟਾਲਾ
ਸ਼੍ਰੀ ਭਗਵਾਨ ਪਰਸ਼ੂਰਾਮ ਸੈਨਾ ਅਤੇ ਹਿੰਦੂ ਸੰਘ ਦੇ ਜ਼ਿਲ੍ਹਾ ਪ੍ਰਧਾਨ ਆਸ਼ੂਤੋਸ਼ ਅਤੇ ਯੋਗੇਸ਼ ਚੌਬੇ ਨੇ ਕਿਹਾ ਕਿ ਸ਼ਹਿਰ ਦੇ ਹਰ ਵਾਰਡ ਦੀਆਂ ਸੜਕਾਂ ਦੀ ਹਾਲਤ ਅੱਜ ਤਰਸਯੋਗ ਹੋ ਗਈ ਹੈ ਅਤੇ ਮੰਤਰੀ ਆਪਣੀ ਤਾਰੀਫ਼ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਸੈਨਾ ਵੱਲੋਂ ਵਿਕਾਸ ਦੇ ਨਾਮ ‘ਤੇ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਤਹਿਤ ਪੀ.ਡਬਲਯੂ.ਡੀ. ਵਿਚ ਆਰ.ਟੀ.ਆਈ. ਦੁਸਹਿਰਾ ਗਰਾਉਂਡ ਨੇੜੇ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਮੰਗੀ ਗਈ। ਇਸ ਕੰਮ ਨਾਲ ਸਬੰਧਤ ਆਰ.ਟੀ.ਆਈ. ਪਾਉਣ ਤੋਂ ਪਹਿਲਾਂ ਐਕਸੀਅਨ ,ਐਸ.ਡੀ.ਓ. ਦੇ ਕੰਮ ਵਿਚ ਧਾਂਦਲੀ ਹੋਣ ਬਾਰੇ ਦੱਸਿਆ ਗਿਆ ਸੀ। ਆਰ.ਟੀ.ਆਈ. ਐਕਟ (2005) ਦੇ ਤਹਿਤ 17 (1) ਨੂੰ 48 ਘੰਟਿਆਂ ਵਿੱਚ ਮੰਗਿਆ ਗਿਆ ਸੀ, ਪਰ ਮੌਜੂਦਾ ਐਕਸੀਅਨ ਸਾਹਿਬ ਦੁਆਰਾ ਨਿਰੰਤਰ ਸੰਪਰਕ ‘ਤੇ ਆਰ.ਟੀ.ਆਈ ਨਾ ਦੇਣ ਦਾ ਮਨਸ਼ਾ ਸਪੱਸ਼ਟ ਹੈ.
ਪ੍ਰਾਪਤ ਜਾਣਕਾਰੀ ਅਨੁਸਾਰ ਮੌਜੂਦਾ ਪੀ.ਡਬਲਯੂ.ਐਡ. ਐਕਸੀਅਨ ਸਮੇਤ ਐਸ.ਡੀ.ਓ. ਠੇਕੇਦਾਰਾਂ ਦੀ ਅਦਾਇਗੀ ਕਾਰਨ ਪੂਰੇ ਘੁਟਾਲੇ ਦਾ ਕੇਸ ਇੱਕ ਵੱਡਾ ਘੁਟਾਲਾ ਹੋਇਆ ਹੈ.
ਇਹ ਮਾਮਲਾ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਨਿਰਮਾਣ ਵਿੱਚ ਨਾਮਾਤਰ ਗਟਕਾ ਦੀ ਵਰਤੋਂ ਕਰਕੇ ਦੋ ਵਾਰ ਭੁਗਤਾਨ ਕੀਤਾ ਜਾ ਚੁੱਕਾ ਹੈ। ਬਾਕੀ ਸਮੱਗਰੀ ਦੀ ਮਾਤਰਾ ਸ਼ਰਤਾਂ ਅਨੁਸਾਰ ਨਹੀਂ ਰੱਖੀ ਗਈ . ਸ੍ਰੀ ਸ਼ਰਮਾ ਨੇ ਕਿਹਾ ਕਿ ਮੌਜੂਦਾ ਠੇਕੇਦਾਰ ਕੈਬਨਿਟ ਮੰਤਰੀ ਦੇ ਬਹੁਤ ਨਜ਼ਦੀਕ ਹਨ. , ਜਿਸ ਕਾਰਨ ਅਧਿਕਾਰੀ ਅਜਿਹੇ ਘੁਟਾਲਿਆਂ ਦੀ ਜਾਂਚ ਕਰਨ ਤੋਂ ਇਨਕਾਰ ਕਰਦੇ ਹਨ। .
ਜਵਾਬ ਦੇਣ ਤੋਂ ਕੰਨੀ ਕਤਰਾਉਂਦੇ ਨੇ PWD ਅਧਿਕਾਰੀ
ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਇਸ ਸੰਬੰਧ ਚ ਸੰਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾ ਉਹ ਕੰਨੀ ਕਤਰਾਉਂਦੇ ਹਨ। ਇਸ ਕਮ ਦੀ ਜਿੰਮੇਦਾਰੀ ਨਹੀਂ ਲੈ ਰਹੇ ਤੇ ਇਹ ਮਾਮਲਾ ਇਕ ਦੂਜੇ ਤੇ ਸੁੱਟਦੇ ਹਨ। ਏਨਾ ਵਲੋਂ ਦਾ ਜਵਾਬ ਦੇਣ ਚ ਦੇਰੀ ਕਰਨਾ ਏਨਾ ਦੀ ਕਾਰਗੁਜਾਰੀ ਤੇ ਇਕ ਵੱਡਾ ਪ੍ਰਸ਼੍ਨਚਿਨ੍ਹ ਬਣ ਗਯਾ ਹੈ।
- ਡੇਅਰੀ ਵਿਕਾਸ ਵਿਭਾਗ ਵਲੋਂ 2 ਹਫਤੇ ਡੇਅਰੀ ਸਿਖਲਾਈ ਕੋਰਸ 10 ਮਾਰਚ ਤੋਂ
- ਵਿਧਾਇਕ ਜਿੰਪਾ ਨੇ ਸ਼੍ਰੀ ਗੁਰੂ ਰਵਿਦਾਸ ਨਗਰ ਦੁੱਧ ਉਤਪਾਦਕ ਸਭਾ ਦੇ 61 ਮੈਂਬਰਾਂ ਨੂੰ ਵੰਡੇ 9.64 ਲੱਖ ਰੁਪਏ ਦੇ ਬੋਨਸ ਚੈੱਕ
- ਜ਼ਿਲ੍ਹੇ ’ਚ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਲਾਗੂ, ਦੇਸ਼ ਦੀਆਂ ਟਾਪ 500 ਕੰਪਨੀਆਂ ਵਿੱਚ ਆਫ਼ਰ
- #BALAM_BALWINDER : पंडित मोहन लाल एसडी काॅलेज फाॅर विमेन, गुरदासपुर ने 3- स्टार रेटिंग प्राप्त कर राज्यभर में प्राप्त किया दूसरा स्थान
- ਪੰਜਾਬ ਸਰਕਾਰ ਮਧੂ ਮੱਖੀ ਪਾਲਣ ਦੇ ਧੰਦੇ ਨੂੰ ਹੁਲਾਰਾ ਦੇਣ ਲਈ ਵਚਨਬੱਧ: ਜਸਵੀਰ ਸਿੰਘ ਰਾਜਾ ਗਿੱਲ
- #DGP_PUNJAB : POLICE BUSTS DRUG SMUGGLING NETWORK OPERATED BY USA-BASED SMUGGLER, 23KG HEROIN RECOVERED

EDITOR
CANADIAN DOABA TIMES
Email: editor@doabatimes.com
Mob:. 98146-40032 whtsapp