ਸ.ਜਗਦੀਸ਼ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਪਿੰਡ ਬਲਾਲਾ ਵਿਖੇ ਕੱਲ

ਗੜ੍ਹਦੀਵਾਲਾ 28 ਅਕਤੂਬਰ (ਚੌਧਰੀ, ਪ੍ਰਦੀਪ ਸ਼ਰਮਾ) : ਸ.ਜਗਦੀਸ਼ ਸਿੰਘ ਰਿਟਾਇਰਡ ਅਸਿਸਟੈਂਟ ਕਮਾਡੈਂਟ ਸੀ ਆਈ ਐਸ ਐਫ ਜੀ ਦੀ ਆਤਮਿਕ ਸ਼ਾਂਤੀ ਨਮਿਤ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਕੱਲ ਦਿਨ ਵੀਰਵਾਰ ਨੂੰ 12 ਤੋਂ 10.30 ਵੱਜੇ ਤੱਕ ਪਿੰਡ ਬਲਾਲਾ ਵਿਖੇ ਹੋਵੇਗੀ। ਸਵਰਗੀ ਸ.ਜਗਦੀਸ਼ ਸਿੰਘ ਜੀ ਦੇ ਸਪੁੱਤਰ ਜਗਤਾਰ ਸਿੰਘ ਡਾਇਰੈਕਟਰ ਮਿਲਕ ਪਲਾਂਟ ਹੁਸਿਆਰਪੁਰ ਅਤੇ ਸਾਬਕਾ ਸਰਪੰਚ ਬਲਾਲਾ ਦੇ ਦੱਸਿਆ ਕਿ ਇਸ ਅੰਤਿਮ ਅਰਦਾਸ ਮੌਕੇ ਮੈਂਬਰ ਰਾਜ ਸਭਾ ਅਤੇ ਸ਼ਿਰੋਮਣੀ ਅਕਾਲੀ ਦਲ ਡੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਹੋਰ ਰਾਜਨੀਤਿਕ ਨੇਤਾ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ।

ਜਿਕਰਯੋਗ ਹੈ ਕਿ ਸ. ਜਗਦੀਸ਼ ਸਿੰਘ ਰਿਟਾਇਰਡ ਅਸਿਸਟੈਂਟ ਕਮਾਡੈਂਟ ਸੀ ਆਈ ਐਸ ਐਫ 20 ਅਕਤੂਬਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਸਨ। ਉਹ ਆਪਣੇ ਪਿੱਛੇ ਪਤਨੀ ਗੁਰਮੀਤ ਕੌਰ,ਪੁੱਤਰ ਅਵਤਾਰ ਸਿੰਘ ਪ੍ਰਧਾਨ ਗੁਰੂਦੁਆਰਾ ਸਿੰਘ ਸਭਾ ਬਲਾਲਾ, ਪੁੱਤਰ ਨੂੰਹ ਰੁਪਿੰਦਰ ਕੌਰ, ਪੁੱਤਰ ਜਗਤਾਰ ਸਿੰਘ ਡਾਇਰੈਕਟਰ ਮਿਲਕ ਪਲਾਂਟ ਹੁਸਿਆਰਪੁਰ ਅਤੇ ਸਾਬਕਾ ਸਰਪੰਚ ਬਲਾਲਾ ਅਤੇ ਪੁੱਤਰ ਨੂੰਹ ਨਵਨੀਤ ਕੌਰ ਛੱਡ ਗਏ ਹਨ।

Related posts

Leave a Reply