ਸਿੰਘਲੈਂਡ ਸੰਸਥਾ ਵਲੋਂ ਕੈਂਸਰ ਪੀੜਤ ਬੁਜਰਗ ਦੇ ਇਲਾਜ਼ ਲਈ 20 ਹਜਾਰ ਰੁਪਏ ਦਿੱਤੀ ਆਰਥਿਕ ਮਦਦ

(20 ਹਜਾਰ ਰੁਪਏ ਦੀ ਆਰਥਿਕ ਮੱਦਦ ਦਿੰਦੇ ਹੋਏ ਸੰਸਥਾ ਮੈਂਬਰ) 

ਗੜ੍ਹਦੀਵਾਲਾ 25 ਸਤੰਬਰ (ਚੌਧਰੀ) : ਪ੍ਰਧਾਨ ਅਮ੍ਰਿਤਪਾਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਸਿੰਘਲੈਂਡ ਯੂ ਐਸ ਏ ਸੰਸਥਾ ਵਲੋਂ ਭਾਈ ਭੁਪਿੰਦਰ ਸਿੰਘ (ਬਿਜਲੀ) ਨਿਵਾਸੀ ਗੜ੍ਹਦੀਵਾਲਾ 
ਦੇ ਇਲਾਜ ਲਈ 20 ਹਜਾਰ ਰੁਪਏ ਦੀ ਆਰਥਿਕ ਮੱਦਦ ਦਿੱਤੀ ਹੈ। ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਭਾਈ ਭੁਪਿੰਦਰ ਸਿੰਘ (ਬਿਜਲੀ) ਇਲਾਕੇ ਦੇ ਨਾਮਵਰ ਕੀਰਤਨੀਏ ਹਨ। ਪਿਛਲੇ ਕੁੱਝ ਸਮੇਂ ਤੋਂ ਉਨਾਂ ਦੀ ਸੇਹਤ ਠੀਕ ਨਹੀਂ ਹੈ।

ਡਾਕਟਰਾਂ ਦੇ ਮੁਤਾਬਕ ਉਨਾਂ ਨੂੰ ਕੈਂਸਰ ਬੀਮਾਰੀ ਦੀ ਸ਼ਿਕਾਇਤ ਹੈ ਅਤੇ ਉਨਾਂ ਦੀ ਥੋੜੇ ਸਮੇਂ ਬਾਅਦ ਕੀਮੋਂ ਹੋਇਆ ਕਰੇਗੀ। ਉਨਾਂ ਨੂੰ ਆਰਥਿਕ ਤੰਗੀ ਆਉਣ ਤੇਂ ਸੰਸਥਾ ਮੈਂਬਰਾਂ ਨੇ ਉਨ੍ਹਾਂ ਦੇ ਘਰ ਪਹੁੰਚ ਕੇ 20 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ। ਇਸ ਮੌਕੇ ਮਨਦੀਪ ਸਿੰਘ, ਸਿਮਰਨ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।

Related posts

Leave a Reply