ਭਾਈ ਘਨ੍ਹੱਈਆ ਜੀ ਸਿਮਰਨ ਸੇਵਾ ਸੁਸਾਇਟੀ ਨੇ ਦਿੱਤੀ ਮਾਲੀ ਸਹਾਇਤਾ


ਗੜ੍ਹਦੀਵਾਲਾ 13 ਅਗਸਤ (ਚੌਧਰੀ ) ਅੱਜ ਭਾਈ ਘਨ੍ਹਈਆ ਜੀ ਸਿਮਰਨ ਸੇਵਾ ਸੁਸਾਇਟੀ ਪਿੰਡ ਡੱਫਰ ਵੱਲੋਂ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਬਲਵੀਰ ਸਿੰਘ ਵਾਸੀ ਸਰਾਂਈ ਜਿਸ ਦੀ ਕੇ ਪੇਪਰ ਮਿੱਲ ਮੁਕੇਰੀਆਂ ਦੇ ਲਾਗੇ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਇਲਾਜ ਤੇ ਜ਼ਿਆਦਾ ਖ਼ਰਚਾ ਹੋਣ ਕਰਕੇ ਪਰਿਵਾਰ ਦੇ ਹਾਲਾਤ ਬਹੁਤ ਖ਼ਰਾਬ ਹੋ ਗਏ ਕਿਉਂਕਿ ਘਰ ਵਿੱਚ ਕੋਈ ਹੋਰ ਕੰਮ ਕਰਨ ਵਾਲਾ ਮੈਂਬਰ ਨਹੀਂ ਸੀ।

ਘਰ ਦੇ ਹਾਲਾਤਾਂ ਨੂੰ ਵੇਖਦੇ ਹੋਏ ਭਾਈ ਘਨਈਆ ਜੀ ਸੇਵਾ ਸੁਸਾਇਟੀ ਡੱਫਰ ਵੱਲੋਂ ਇਸ ਪਰਿਵਾਰ ਦੀ 10 ਹਜ਼ਾਰ ਰੁਪਏ ਅਤੇ ਰਾਸ਼ਨ ਦੀ ਮਾਲੀ ਮਦਦ ਕੀਤੀ ਗਈ।ਇਸ ਮੌਕੇ ਮੌਜੂਦਾ ਸਰਪੰਚ ਹਰਦੀਪ ਸਿੰਘ ਪਿੰਕੀ ਪਿੰਡ ਡੱਫਰ,ਸਰਪੰਚ ਹਰਵਿੰਦਰ ਸਿੰਘ ਸਰਾਂਈ, ਮਨਦੀਪ ਸਿੰਘ,ਦਿਸ਼ਾਂਤ ਬਹਿਲ, ਬਿੱਲਾ ਕੇਸੋ ਪੂਰੀ,ਆਦਿ ਹਾਜ਼ਰ ਸਨ

Related posts

Leave a Reply