ਮੀਰੀ ਪੀਰੀ ਸੇਵਾ ਸੁਸਾਇਟੀ ਬੋਦਲ ਗਰਨਾ ਸਾਹਿਬ ਵਲੋਂ ਲੋੜਵੰਦ ਪਰਿਵਾਰ ਦੀ ਕੀਤੀ ਆਰਥਿਕ ਮਦਦ


ਗੜ੍ਹਦੀਵਾਲਾ 21 ਅਗਸਤ (ਚੌਧਰੀ) : ਮੀਰੀ ਪੀਰੀ ਸੇਵਾ ਸੁਸਾਇਟੀ ਗਰਨਾ ਸਾਹਿਬ (ਦਸੂਹਾ) ਵੱਲੋਂ ਪਿਛਲੇ ਸਾਲ ਤੋਂ ਨਿਰੰਤਰ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ ਜਿਸ ਕਾਰਨ ਅਨੇਕਾਂ ਹੀ ਲੋੜਵੰਦਾਂ ਨੇ ਇਸ ਸੁਸਾਇਟੀ ਤੋਂ ਮਦਦ ਪ੍ਰਾਪਤ ਕੀਤੀ ਹੈ ਬੀਤੇ ਦਿਨੀਂ ਸੁਸਾਇਟੀ ਵੱਲੋਂ ਪਿੰਡ ਖੁਣਖੁਣ ਕਲਾਂ ਦੇ ਵਸਨੀਕ ਲੋੜਵੰਦ ਪਰਿਵਾਰ ਨੂੰ ਉਹਨਾਂ ਦੀ ਬੇਟੀ ਦੇ ਵਿਆਹ ਲਈ 11 ਹਜਾਰ ਰੁਪਏ ਸ਼ਗਨ ਦੇ ਰੂਪ ਵਿੱਚ ਦਿੱਤੇ ਗਏ।ਇਸ ਮੌਕੇ ਪ੍ਰਧਾਨ ਮਨਦੀਪ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ।ਜਿਸਨੂੰ ਦੇਖਦੇ ਹੋਏ ਸੁਸਾਇਟੀ ਵੱਲੋਂ ਇਸ ਪਰਿਵਾਰ ਦੀ ਮਦਦ ਕੀਤੀ ਗਈ।

ਇਸ ਨੇਕ ਕਾਰਜ ਵਿੱਚ ਬਾਵਾ ਜੀ ਐਮਾਂ ਮਾਂਗਟ ਵੱਲੋਂ 5 ਹਜਾਰ ਰੁਪਏ ਦੀ ਸੇਵਾ ਦਾ ਯੋਗਦਾਨ ਪਾਇਆ ਗਿਆ।ਕੈਪਟਨ ਅੰਮ੍ਰਿਤਪਾਲ ਸਿੰਘ ਨੇ ਸਾਰਿਆਂ ਨੂੰ ਕਰੋਨਾ ਮਹਾਂਮਾਰੀ ਤੋੰ ਬਚਣ ਲਈ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸਾਵਧਾਨੀਆਂ ਵਰਤਣ ਲਈ ਜੋਰ ਦਿੱਤਾ। ਇਸ ਉਪਰੰਤ ਸਾਬਕਾ ਸਰਪੰਚ ਬੀਬੀ ਗੁਰਦੀਪ ਕੋਰ ਜੀ ਦੇ ਗ੍ਰਹਿ ਵਿਖੇ ਸੁਸਾਇਟੀ ਮੈਂਬਰਾਂ ਵੱਲੋਂ ਭਵਿੱਖ ਵਿੱਚ ਕਰਨ ਵਾਲੇ ਕੰਮਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਹ ਫੈਸਲਾ ਲਿਆ ਗਿਆ ਕਿ ਇਹਨਾਂ ਸਭ ਕੰਮਾਂ ਨੂੰ ਜਲਦੀ ਨੇਪਰੇ ਚਾੜਿਆ ਜਾਵੇਗਾ।

ਇਸ ਮੌਕੇ ਬੀਬੀ ਗੁਰਦੀਪ ਕੌਰ ਜੀ ਚੇਅਰਪਰਸਨ ਮੀਰੀ ਪੀਰੀ ਸੇਵਾ ਸੁਸਾਇਟੀ ਗਰਨਾ ਸਾਹਿਬ,ਬੀਬੀ ਸਰਬਜੀਤ ਕੌਰ,ਹਰਪਾਲ ਸਿੰਘ ਬਿੱਟਾ,ਗੁਰ ਵਿਕਰਮ ਸਿੰਘ ਬਾਜਵਾ,ਮਨਜਿੰਦਰ ਸਿੰਘ ਬੋਦਲ, ਸੁਖਜਿੰਦਰ ਸਿੰਘ ਸੁੱਖਾਂ ਦਸੂਹਾ,ਪਰਮਜੀਤ ਸਿੰਘ ਘੁੰਮਣ,ਜੁਗਰਾਜ ਸਿੰਘ ਚੀਮਾ,ਹਰਦੀਪ ਸਿੰਘ ਲੱਕੀ,ਪਮਲ ਸੰਧਰ,ਹਰਪ੍ਰੀਤ ਸਿੰਘ ਭਾਨਾ, ਸਾਬਕਾ ਸਰਪੰਚ ਸੱਤਪਾਲ ਸਿੰਘ ਬੇਰਛਾ ਵਿਚ ਹਾਜਰ ਸਨ।

Related posts

Leave a Reply