ਸਪੇਅਰ ਪਾਰਟ ਦੁਕਾਨ ਨੂੰ ਲੱਗੀ ਅੱਗ,ਲੱਖਾਂ ਦਾ ਨੁਕਸਾਨ,ਫਾਇਰ ਬ੍ਰਿਗੇਡ ਨੇ ਬੁਝਾਈ ਅੱਗ

ਸੁਜਾਨਪੁਰ 19 ਨਵੰਬਰ  (ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ ) : ਸਪੇਅਰ ਪਾਰਟਸ ਦੀ ਦੁਕਾਨ ਮੰਗਲਵਾਰ ਰਾਤ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਈਆਂ ਦਾ ਸਪੇਅਰ ਪਾਰਟ ਸੜ੍ਹ ਕੇ ਸੁਆਹ ਹੋ ਗਿਆ।,ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਨੇ ਅੱਗ ਨੂੰ ਬਜਾਉਣ ਦਾ ਯਤਨ ਕੀਤਾ ਪਰ ਉਸ ਸਮੇਂ ਤਕ ਸਮਾਂਨ ਸੜ ਕੇ ਸੁਆਹ ਹੋ ਚੁੱਕਾ ਸੀ।ਇਸ ਦੇ ਸਬੰਧ ਵਿੱਚ  ਜਾਣਕਾਰੀ ਦਿੰਦਿਆਂ ਆਟੋ ਸਪੇਅਰ ਪਾਰਟ ਦੇ ਮਾਲਕ ਅਜੈ ਕੁਮਾਰ ਨੇ ਦੱਸਿਆ ਕਿ ਇੱਥੇ ਪੁਲ ਨੰਬਰ 5 ਨੇੜੇ ਅਜੈ ਆਟੋ ਸਪਾਇਰ ਪਾਰਟ ਦੀ ਇੱਕ ਦੁਕਾਨ ਹੈ, ਮੰਗਲਵਾਰ ਨੂੰ ਦੁਕਾਨ ਬੰਦ ਕਰਕੇ ਅਸੀਂ ਘਰ  ਆਉਣ ਤੋਂ ਬਾਅਦ ਰਾਤ ਨੂੰ ਅਚਾਨਕ ਅੱਗ ਲੱਗ ਗਈ, ਜਿਸ ਦੀ ਕਿਸੇ ਨੇ ਉਨ੍ਹਾਂ ਨੂੰ ਸੂਚਨਾ  ਦਿੱਤਾ, ਜਿਸ ‘ਤੇ ਉਹ ਤੁਰੰਤ ਰਾਤ ਨੂੰ ਆ ਕੇ  ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਦੁਕਾਨ ‘ਤੇ ਪਹੁੰਚੀ  ਦੁਕਾਨ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।ਉਨ੍ਹਾਂ ਕਿਹਾ ਕਿ ਉਸ ਨੂੰ 15 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਜਿਸ ਵਿਚ ਟਾਇਰ ਟਿਊਬ ਸਪੇਅਰ ਪਾਰਟ ਟੂ ਵ੍ਹੀਲਰ ਦਾ ਸਮਾਨ ਸੀ  ਜੋ ਕਿ ਸੜ ਕੇ ਸੁਆਹ ਹੋ ਗਿਆ।  ਉਨ੍ਹਾਂ ਨੇ ਸੁਜਾਨਪੁਰ ਪੁਲਿਸ ਨੂੰ ਅੱਗ ਬੁਝਾਉਣ ਦੀ ਰਿਪੋਰਟ ਦਰਜ ਕਰਵਾਈ ਹੈ।ਉਨ੍ਹਾਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਮਾਲੀ  ਸਹਾਇਤਾ ਕੀਤੀ ਜਾਵੇ।

Related posts

Leave a Reply