ਵੱਡੀ ਖ਼ਬਰ : ਗੁਰਦਾਸਪੁਰ ਬਾਰਡਰ ਤੇ ਬੀਐਸਐਫ ਵੱਲੋਂ ਫਾਇਰਿੰਗ, 40 ਕਰੋੜ ਰੁਪਏ ਦੀ ਹੈਰੋਇਨ ਅਤੇ 3 ਪਿਸਟਲ ਬਰਾਮਦ, ਪਾਕਿਸਤਾਨੀ ਡਰੋਨਾਂ ਵੱਲੋਂ  ਦੋ ਵਾਰ ਚੱਕਰ CLICK HERE:

ਬੀ ਐਸ ਐਫ ਵੱਲੋਂ ਸਰਹੱਦ ਤੋਂ 10 ਪੈਕੇਟ ਹੈਰੋਇਨ 3 ਪਿਸਟਲ ਬਰਾਮਦ,ਬੀਐਸਐਫ ਵੱਲੋਂ ਫਾਇਰਿੰਗ, 40 ਕਰੋੜ ਰੁਪਏ ਦੀ ਹੈਰੋਇਨ ਅਤੇ 3 ਪਿਸਟਲ ਬਰਾਮਦ 
ਗੁਰਦਾਸਪੁਰ 30 ਦਸੰਬਰ ( ਅਸ਼ਵਨੀ ) :– ਇਕ ਪਾਸੇ ਲੋਕ
ਕੜਾਕੇ ਦੀ ਪੈ ਰਹੀ ਠੰਡ ਅਤੇ ਸੰਘਣੀ ਧੁੰਦ ਤੋਂ ਬਚਣ ਲਈ ਅੱਗ ਦਾ ਸਹਾਰਾ  ਲੈ ਰਹੇ ਹਨ ਉਥੇ  ਬੁੱਧਵਾਰ ਤੜਕਸਾਰ ਸਵੇਰੇ 6 ਵਜੇ ਦੇ ਕਰੀਬ ਬੀ ਐਸ ਐਫ ਦੀ  89 ਬਟਾਲੀਅਨ ਹੈੱਡਕੁਆਰਟਰ ਸ਼ਿਕਾਰ ਮਾਸੀਆਂ  ਦੀ ਬੀ ਓ ਪੀ ਮੇਤਲਾ  ਦੇ  ਜਵਾਨਾਂ ਵੱਲੋਂ  ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤ  ਵਾਲੇ ਪਾਸੇ ਭੇਜੀ  10 ਪੈਕੇਟ ਹੈਰੋਇਨ, ਤਿੰਨ ਪਿਸਟਲ,6  ਮੈਗਜ਼ੀਨ  ਅਤੇ ਦੱਸ ਗ੍ਰਾਮ ਦੇ ਕਰੀਬ ਅਫੀਮ  ਬਰਾਮਦ ਕੀਤੀ ਗਈ ਹੈ    ।

ਪ੍ਰਾਪਤ ਜਾਣਕਾਰੀ ਅਨੁਸਾਰ  ਬੁੱਧਵਾਰ ਸਵੇਰੇ 6 ਵਜੇ ਦੇ ਕਰੀਬ  ਬੀ ਓ ਪੀ  ਮੇਤਲਾ  ਦੇ ਜਵਾਨਾਂ ਵੱਲੋਂ ਕੰਡਿਆਲੀ ਤਾਰ ਨੇੜੇ  ਬੁਰਜੀ ਨੰਬਰ  35/3 ਨੇੜੇ ਪਾਕਿਸਤਾਨ ਵਾਲੇ  ਪਾਸੇ  ਹਰਕਤ ਵੇਖੀ ਗਈ ਤੇ ਜਿੱਥੇ ਬੀ ਐੱਸ ਐੱਫ ਦੇ ਜਵਾਨ ਵੱਲੋਂ ਚੌਕਸੀ  ਕਰਦਿਆਂ ਹੋਇਆਂ ਇਕ ਦਰਜਨ ਦੇ ਕਰੀਬ  ਗੋਲੀਆਂ ਵੀ ਚਲਾਈਆਂ ਜਦੋਂ ਬੀ ਐਸ ਐਫ ਵੱਲੋਂ  ਕੰਡਿਆਲੀ ਤਾਰ ਨੇੜੇ ਸਰਚ ਕੀਤਾ ਤਾਂ  10 ਪੈਕੇਟ ਹੈਰੋਇਨ ਤਿੰਨ ਪਿਸਟਲ , 6 ਮੈਗਜ਼ੀਨ ਅਤੇ ਦੱਸ ਗ੍ਰਾਮ ਦੇ ਕਰੀਬ ਅਫੀਮ  ਬਰਾਮਦ ਕਰਨ ਵਿਚ ਬੀ ਐਸ ਐਫ ਨੇ ਵੱਡੀ ਸਫਲਤਾ ਹਾਸਿਲ ਕੀਤੀ  ।

ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਤਸਕਰਾਂ ਵੱਲੋਂ  ਕੰਡਿਆਲੀ ਤਾਰ ਦੇ ਉਪਰੋਂ ਹੈਰੋਇਨ  ਚਿੱਟੇ ਕੱਪੜੇ ਵਿੱਚ ਪਾ ਕੇ  ਭਾਰਤੀ ਖੇਤਰ ਵਿਚ ਸੁੱਟੀ ਗਈ ਜਿਸ ਦਾ ਵਜ਼ਨ 7ਕਿੱਲੋ 310ਗਰਾਮ ਹੈ  ਅਤੇ ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ  ਲਗਪਗ ਕੀਮਤ  40 ਕਰੋੜ  ਰੁਪਏ ਬਣਦੀ ਹੈ  । ਇੱਥੇ ਦੱਸਣਯੋਗ ਹੈ ਕਿ ਬੀ ਐਸ ਐਫ ਦੀ ਮੇਤਲਾ ਪੋਸਟ ਦੇ ਸਾਹਮਣੇ  ਪਾਕਿਸਤਾਨ ਦੀ ਮਰਦਾਨਾ ਪੋਸਟ ਲੱਗਦੀ ਹੈ  ਅਤੇ ਉਕਤ ਪੋਸਟ ਨੇੜੇ ਪਿਛਲੇ  ਦਿਨਾਂ ਦੌਰਾਨ ਪਾਕਿਸਤਾਨੀ ਡਰੋਨਾਂ ਵੱਲੋਂ  ਦੋ ਵਾਰ ਚੱਕਰ ਵੀ ਲਗਾਏ ਗਏ ਸਨ।  ਜਿਸ ਉਪਰੰਤ ਬੀਐਸਐਫ ਦੇ ਜਵਾਨਾਂ ਵੱਲੋਂ ਗੋਲੀਆਂ ਚਲਾ ਕੇ ਡ੍ਰੋਨ ਦਾ ਭਾਰਤ ਵੱਲ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਸੀ  ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਕੜਾਕੇ ਦੀ ਠੰਢ ਵਿੱਚ ਇਸ ਸਮੇਂ ਪੂਰੀ ਚੌਕਸੀ  ਵਰਤੀ ਜਾ ਰਹੀ ਸੀ  ਬੀਐਸਐਫ ਜਵਾਨਾਂ ਵੱਲੋਂ  ਕੜਾਕੇ  ਦੀ ਠੰਢ ਅਤੇ ਸੰਘਣੀ ਧੁੰਦ ਵਿੱਚ ਵੱਡੀ ਖੇਪ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਹੈ  ਇਸ ਮੌਕੇ ਬੀ ਐਸ ਐਫ ਦੇ ਪੁੱਜੇ ਉੱਚ ਅਧਿਕਾਰੀਆਂ ਵੱਲੋਂ  ਡਿਊਟੀ ਤੇ ਤਾਇਨਾਤ ਬੀ ਐੱਸ ਐੱਫ ਜਵਾਨਾਂ ਦੀ ਪ੍ਰਸੰਸਾ ਕੀਤੀ । ਇਸ ਮੌਕੇ ਤੇ ਬੀ ਐਸ ਐਫ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਬੀਐਸਐਫ ਦੀ 89ਬਟਾਲੀਅਨ ਕਮਾਡੈਂਟ  ਪ੍ਰਦੀਪ ਕੁਮਾਰ ਰਾਜ ਕੁਮਾਰ ਯਾਦਵ ਟੂ ਆਈ ਸੀ , ਟੂ ਆਈ ਸੀ ਐਸ ਐਸ ਸੰਬਿਆਲ  ਕੰਪਨੀ ਕਮਾਂਡਰ ਸੁਨੀਲ ਕੁਮਾਰ ਸਮੇਤ ਬੀਐਸਐਫ ਦੇ ਜਵਾਨ ਹਾਜ਼ਰ ਸਨ  ।

ਬਾਰਡਰ ਸਿਕਿਓਰਿਟੀ ਫੋਰਸ ਗੁਰਦਾਸਪੁਰ ਸੈਕਟਰ ਦੇ ਡੀਆਈਜੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਜਵਾਨਾਂ ਨੇ ਸਰਹੱਦ ਤੋਂ 8 ਕਿਲੋ ਹੈਰੋਇਨ ਅਤੇ 3 ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤੇ ਹਨ।  ਪੁਲਿਸ ਵੱਲੋਂ ਇਲਾਕੇ ਵਿਚ ਸਰਚ ਆਪ੍ਰੇਸ਼ਨ ਜਾਰੀ ਹੈ।

Related posts

Leave a Reply