ਵੱਡੀ ਖ਼ਬਰ: ਹੁਸ਼ਿਆਰਪੁਰ ਚ ਬਾਦਲਾਂ ਦੀ ਟਰਾਂਸਪੋਰਟ ਕੰਪਨੀ ਚ ਵੜ ਕੇ ਫਾਇਰਿੰਗ

ਰਾਜਧਾਨੀ ਟਰਾਂਸਪੋਰਟ ਦੇ ਦਫਤਰ ‘ਤੇ ਫਾਇਰਿੰਗ,ਬਾਦਲ ਦੇ ਫੋਨ ਪਿੱਛੋ ਮਾਮਲਾ ਦਰਜ
ਹੁਸ਼ਿਆਰਪੁਰ:  ਬਾਦਲ ਪਰਿਵਾਰ ਦੀ ਮਾਲਕੀ ਵਾਲੀ ਰਾਜਧਾਨੀ ਟਰਾਂਸਪੋਰਟ ਦੇ ਹੁਸ਼ਿਆਰਪੁਰ ਬੱਸ ਅਟੈਂਡ ਨਜਦੀਕ ਪੈਂਦੇ ਦਫਤਰ ‘ਤੇ 3 ਨਵੰਬਰ ਦੀ ਦੇਰ ਰਾਤ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਲੇਕਿਨ ਇਸ ਦੌਰਾਨ ਕਿਸੇ ਦੇ ਜਖਮੀ ਹੋਣ ਦੀ ਖਬਰ ਨਹੀਂ ਹੈ ਹਲਾਂਕਿ ਘਟਨਾ ਸਮੇਂ ਦਫਤਰ ਵਿਚ ਇਕ ਡਰਾਇਵਰ ਤੇ ਸਕਿਉਰਟੀ ਗਾਰਡ ਮੌਜੂਦ ਸਨ।

ਇਸ ਮਾਮਲੇ ਵਿਚ ਜਿਲਾ ਪੁਲਿਸ ਵੱਲੋਂ ਢਿੱਲਮੱਠ ਵਰਤਣ ਪਿੱਛੋ ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਐਸ.ਪੀ. ਨਵਜੋਤ ਮਾਹਲ ਨੂੰ ਫੋਨ ਕੀਤਾ ਗਿਆ ਜਿਸ ਤੋਂ ਬਾਅਦ 5 ਨਵੰਬਰ ਨੂੰ ਪੁਲਿਸ ਨੇ ਇਸ ਸਬੰਧੀ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਵਰਿੰਦਰ ਸਿੰਘ ਉਰਫ ਸਾਬੀ ਵਾਸੀ ਪਿੰਡ ਬਸੀ ਜਾਨਾ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਮੁਲਜਿਮ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। 

3 ਨਵੰਬਰ ਦੀ ਘਟਨਾ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮੌਕੇ ‘ਤੇ ਮੌਜੂਦ ਰਹੇ ਡਰਾਇਵਰ ਮੇਜਰ ਸਿੰਘ ਨੇ ਦੱਸਿਆ ਕਿ ਉਸ ਰਾਤ ਇਕ ਵਿਅਕਤੀ ਕੰਪਨੀ ਦਫਤਰ ਅੱਗੇ ਪਹੁੰਚਿਆ ਲੇਕਿਨ ਉਸ ਨੇ ਆਪਣਾ ਮੂੰਹ ਕੱਪੜੇ ਨਾਲ ਬੰਨਿਆ ਹੋਇਆ ਸੀ ਤੇ ਆਉਦੇ ਹੀ ਫਾਇਰ ਕਰ ਦਿੱਤਾ ਤੇ ਇਸ ਪਿੱਛੋ ਉੱਚੀ ਆਵਾਜ ਵਿਚ ਕਹਿਣ ਲੱਗਾ ਕਿ ਮੈਨੂੰ ਭਾਈ ਜੀ ਨੇ ਭੇਜਿਆ ਹੈ ਤੇ ਇਹ ਗੋਲੀ ਕੰਪਨੀ ਲਈ ਇਕ ਸੁਨੇਹਾ ਹੈ ਤੇ ਸਮਝਣ ਵਾਲੇ ਇਸ ਨੂੰ ਚੰਗੀ ਤਰਾਂ ਸਮਝ ਜਾਣਗੇ ਤੇ ਜੇਕਰ ਕਿਸੇ ਨੇ ਪੁਲਿਸ ਸ਼ਿਕਾਇਤ ਕੀਤੀ ਤਾਂ ਗੋਲੀ ਉਸ ‘ਤੇ ਵੀ ਚੱਲ ਸਕਦੀ ਹੈ। ਕੰਪਨੀ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਹੈ ਕਿ ਇਸ ਵਾਰਦਾਤ ਪਿੱਛੇ ਜਾਲੰਧਰ ਦਾ ਇਕ ਨਾਮੀ ਗੈਂਗਸਟਰ ਹੈ .

 

Related posts

Leave a Reply