ਛਿੰਝ ਛਰਾਹਾ ਦੀ” ਮੇਲੇ ਮੌਕੇ ਅੱਚਲਪੁਰ ਮਜਾਰੀ ‘ਚ ਪਹਿਲਾ ਕੱਬਡੀ ਟੂਰਨਾਮੈਟ 23 ਤੇ 24 ਨਬੰਵਰ ਨੂੰ


ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਅਧੀਨ ਪੈਦੇ ਇਲਾਕਾ ਬੀਤ ਦੇ ਪਿੰਡ ਅੱਚਲਪੁਰ ਮਜਾਰੀ ਵਿਖੇ ਲੱਗਣ ਵਾਲੇ ਪੁਰਾਤਨ ਇਤਿਹਾਸਕ ਮੇਲਾ “ਛਿੰਝ ਛਰਾਹਾ ਦੀ” ਮੌਕੇ ਧੰਨ-ਧੰਨ ਬਾਪੂ ਕੁੰਭ ਦਾਸ ਸਪੋਰਟਸ ਕਲੱਬ ਅਤੇ ਇਲਾਕਾ ਬੀਤ ਦੇ ਲੋਕਾ ਵਲੋ ਪਹਿਲਾ ਕੱਬਡੀ ਟੂਰਨਾਮੈਟ ਮਿਤੀ 23 ਤੇ 24 ਨਬੰਵਰ ਦਿਨ ਸੋਮਵਾਰ ਤੇ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆ ਕਲੱਬ ਦੇ ਮੈਬਰਾ ਨੇ ਦੱਸਿਆ ਕਿ 23 ਨਬੰਵਰ ਨੂੰ ਕੱਬਡੀ ਨੈਸ਼ਨਲ ਸਟਾਈਲ ਪਿੰਡ ਪੱਧਰ(60ਕਿਲੋ) ਦੇ ਮੁਕਾਬਲੇ ਹੋਣਗੇ ਜਿਸ ‘ਚ ਜੇਤੂ ਟੀਮ ਨੂੰ 9100/ ਤੇ ਉਪ ਜੇਤੂ ਟੀਮ ਨੂੰ 7100/ ਰੁਪਏ ਦਾ ਇਨਾਮ ਦਿਤਾ ਜਾਵੇਗਾ, ਬਾਲੀਵਾਲ ਪਿੰਡ ਪੱਧਰ ਦੇ ਮੁਕਾਬਲੇ ‘ਚ ਪਹਿਲਾ ਇਨਾਮ 8100/ ਜਦੋ ਕਿ ਦੂਜਾ ਇਨਾਮ 7100/ ਹੋਵੇਗਾ ਅਤੇ ਕੱਬਡੀ ਆਲ ਉਪਨ ‘ਚ ਜੇਤੂ ਟੀਮ ਨੂੰ 31000/ ਅਤੇ ਉਪ ਜੇਤੂ ਟੀਮ ਨੂੰ 21000/ ਰੁਪਏ ਦਾ ਨਗਦ ਇਨਾਮ ਦਿਤਾ ਜਾਵੇਗਾ।ਉਹਨਾ ਨੇ ਦੱਸਿਆ ਕਿ ਹਰ ਵਰੇ ਭਾਵੇ ਕਿ ਬੀਤ ਭਲਾਈ ਕਮੇਟੀ ਇਹ ਟੂਰਨਾਮੈਟ ਕਰਵਾਉਦੀ ਸੀ ਪਰ ਇਸ ਵਾਰ ਬੀਤ ਭਲਾਈ ਕਮੇਟੀ ਵਲੋ ਟੂਰਨਾਮੈਟ ਰੱਦ ਕਰਨ ਤੋ ਬਾਅਦ ਬੀਤ ਦੇ ਲੋਕਾ ਨੇ ਇਕਠੇ ਹੋ ਕੇ ਇਹ ਟੂਰਨਾਮੈਟ ਕਰਵਾਉਣ ਨੂੰ ਪਹਿਲ ਦਿਤੀ।

Related posts

Leave a Reply