ਇਸ ਵਰ੍ਹੇ ਦੀ ਪਹਿਲੀ ਲੋਕ ਅਦਾਲਤ 12 ਦਸੰਬਰ ਨੂੰ,ਲੋਕ ਆਪਣੇ ਝਗੜਿਆਂ ਦਾ ਨਿਪਟਾਰਾ ਲੋਕ ਅਦਾਲਤ ਵਿੱਚ ਕਰਨ : ਜੱਜ ਬਾਜਵਾ

(ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ)

ਸੁਜਾਨਪੁਰ 28 ਅਕਤੂਬਰ (ਰਜਿੰਦਰ ਸਿੰਘ ਰਾਜਨ /ਅਵਿਨਾਸ਼) : ਕੋਰੋਨਾ ਮਹਾਂਮਾਰੀ ਦੇ ਕਾਰਨ, ਇਸ ਸਾਲ ਦੀ ਪਹਿਲੀ ਲੋਕ ਅਦਾਲਤ 12 ਦਸੰਬਰ ਨੂੰ ਜ਼ਿਲ੍ਹਾ ਅਦਾਲਤ ਕੰਪਲੈਕਸ ਮਲਿਕਪੁਰ ਵਿੱਚ ਲੱਗਣ ਜਾ ਰਹੀ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ, ਡਿਸਟਿਕ ਅਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਅਤੇ ਸੈਕਟਰੀ ਜਤਿੰਦਰ ਪਾਲ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਇਸ ਸਾਲ ਲੋਕ ਅਦਾਲਤ ਨਹੀਂ ਹੋ ਸਕੀ। ਹਾਲਾਂਕਿ ਲੋਕ ਅਦਾਲਤ 3 ਮਹੀਨਿਆਂ ਬਾਅਦ ਆਯੋਜਤ ਕੀਤੀ ਜਾਂਦੀ ਹੈ, ਪਰ ਸਥਿਤੀ ਹੁਣ ਚੰਗੀ ਨਹੀਂ ਸੀ।

ਹੁਣ ਹਾਲਾਤ ਵਿੱਚ ਹੋਏ ਸੁਧਾਰਾਂ ਦੇ ਕਾਰਨ 12 ਦਸੰਬਰ ਨੂੰ ਜ਼ਿਲ੍ਹਾ ਅਦਾਲਤ ਕੰਪਲੈਕਸ ਮਲਿਕਪੁਰ ਵਿਖੇ ਲੋਕ ਅਦਾਲਤ ਲਗਾਈ ਜਾ ਰਹੀ ਹੈ, ਜਿਸ ਵਿੱਚ ਲੋਕ ਆਪਸੀ ਸਹਿਮਤੀ ਨਾਲ ਆਪਣਾ ਝਗੜਾ ਸੁਲਝਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਅਦਾਲਤ ਵਿੱਚ ਕ੍ਰੀਮੀਨਲ ਕੰਪਾਉੰਡੇਬਲ,ਬੈਂਕ ਰਿਕਵਰੀ 138, ਘਰੇਲੂ ਝਗੜਿਆਂ ਵਗੈਰਾ ਕੇਸਾਂ ਦੇ ਨਿਪਟਾਰੇ ਦਾ ਬੰਦੋਬਸਤ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਅਦਾਲਤ ਵਿੱਚ ਲਏ ਗਏ ਫੈਸਲੇ ਲਈ ਫਿਰ ਕੋਈ ਅਪੀਲ ਨਹੀਂ ਹੁੰਦੀ ਹੈ, ਇਹ ਫੈਸਲਾ ਅੰਤਮ ਫੈਸਲਾ ਹੁੰਦਾ ਹੈ ਅਤੇ ਅਦਾਲਤ ਦੀਆਂ ਫੀਸਾਂ ਵੀ ਦੋਵਾਂ ਧਿਰਾਂ ਨੂੰ ਵਾਪਸ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਇਹ ਅਦਾਲਤ ਵਿੱਚ ਦੋਵੇਂ ਧਿਰਾਂ ਜਿੱਤ ਕੇ ਜਾਂਦਿਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਕੇਸ ਇਸ ਅਦਾਲਤ ਵਿੱਚ ਲਗਾ ਕੇ ਆਪਣੇ ਅਤੇ ਅਦਾਲਤ ਦੇ ਸਮੇਂ ਦੀ ਬਚਤ ਕਰਨ ਅਤੇ ਸਸਤਾ ਇਨਸਾਫ ਆਸਾਨੀ ਨਾਲ ਪ੍ਰਾਪਤ ਕਰਨ।

Related posts

Leave a Reply