505 ਗ੍ਰਾਮ ਹੈਰੋਇਨ ਸਮੇਤ ਪੰਜ ਕਾਬੂ

ਗੁਰਦਾਸਪੁਰ 11 ਜਨਵਰੀ ( ਅਸ਼ਵਨੀ ) : ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 505 ਗ੍ਰਾਮ ਹੈਰੋਇਨ ਸਮੇਤ 5 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । 

ਸਹਾਇਕ ਸਬ ਇੰਸਪੈਕਟਰ ਜੋਗਿੰਦਰ ਸਿੰਘ ਪੁਲਿਸ ਸਟੇਸ਼ਨ ਬਹਿਰਾਮਪੁਰ ਨੇ ਦਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਵਹੀਕਲਾਂ ਦੀ ਚੈਕਿੰਗ ਦੇ ਸੰਬੰਧ ਵਿੱਚ ਸੜਕ ਟੀ ਪੁਆਇੰਟ ਪਿੰਡ ਡਾਲਾ ਮੋੜ ਵਿਖੇ ਮੋਜੂਦ ਸੀ ਕਿ ਇੱਕ ਬਲੈਰੋ ਗੱਡੀ ਨੰਬਰ ਐਚ ਆਰ  16 ਵੀ 2055 ਗੁਰਦਾਸਪੁਰ ਸਾਈਡ ਤੋ ਆਈ ਗੱਡੀ ਨੂੰ ਗੁਰਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਘੋਲੂ ਮਾਜਰਾ ਚਲਾ ਰਿਹਾ ਸੀ ਅਤੇ ਅਸ਼ੀਸ ਕੁਮਾਰ ਪੁੱਤਰ ਜਗਮੋਹਨ ਸਿੰਘ ਵਾਸੀ ਬਗੇਸਰਾ , ਜੋਗਿੰਦਰ ਸਿੰਘ ਪੁੱਤਰ ਰਾਮਪੱਤ ਵਾਸੀ ਬੜਦੁਨਈ ਅਤੇ ਸੰਦੀਪ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਭਿਵਾਨੀ ਪਿੱਛੇ ਬੈਠੇ ਹੋਏ ਸਨ ਜਿਨਾਂ ਦੇ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਹੋਣ ਕਾਰਨ ਪੁਲਿਸ ਸਟੇਸ਼ਨ ਬਹਿਰਾਮਪੁਰ ਵਿਖੇ ਸੂਚਨਾ ਦਿੱਤੀ ਜਿਸ ਤੇ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾਂ ਤੇ ਪੁੱਜ ਕੇ ਮਹੇਸ਼ ਕੁਮਾਰ ਪੀ ਪੀ ਐਸ ਉਪ ਪੁਲਿਸ ਕਪਤਾਨ ਦੀਨਾਨਗਰ ਦੀ ਹਾਜ਼ਰੀ ਵਿੱਚ ਕਾਬੂ ਕੀਤੇ ਵਿਅਕਤੀਆ ਦੀ ਤਲਾਸ਼ੀ ਕੀਤੀ ਤਾਂ ਅਸ਼ੀਸ ਕੁਮਾਰ ਦੇ ਗਲੇ ਵਿੱਚ ਲਟਕਾਏ ਹੋਏ ਬੈਗ ਵਿੱਚੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ।

ਸਹਾਇਕ ਸਬ ਇੰਸਪੈਕਟਰ ਕਸ਼ਮੀਰ ਸਿੰਘ ਪੁਲਿਸ ਸਟੇਸ਼ਨ ਘੁਮੰਣਕਲਾਂ ਨੇ ਦਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਪੁਲੀ ਨਾਰਵਾ ਤੋਂ ਵਿਪਨ ਪੁੱਤਰ ਤਰਸੇਮ ਮਸੀਹ ਵਾਸੀ ਪਿੰਡ ਚਮਿਆਰੀ ਨੂੰ ਮੋਟਰ-ਸਾਈਕਲ ਨੰਬਰ ਪੀ ਬੀ 14 ਸੀ 7913 ਸਮੇਤ ਸ਼ੱਕ ਪੈਣ ਉੱਪਰ ਕਿ ਇਸ ਪਾਸ ਮੋਮੀ ਲਿਫ਼ਾਫ਼ੇ ਵਿੱਚ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਬਾਰੇ ਪੁਲਿਸ ਸਟੇਸ਼ਨ ਘੁਮੰਣ ਕਲਾਂ ਵਿਖੇ ਸੂਚਨਾ ਦਿੱਤੀ ਜਿਸ ਤੇ ਸਬ ਇੰਸਪੈਕਟਰ ਗੁਰਮੁੱਖ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾਂ ਤੇ ਪੁੱਜ ਕੇ ਕਾਬੂ ਕੀਤੇ ਵਿਪਨ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋ ਮੋਮੀ ਲਿਫ਼ਾਫ਼ੇ ਵਿਚੋ 5 ਗ੍ਰਾਮ ਹੈਰੋਇਨ ਬਰਾਮਦ ਹੋਈ ।                 

Related posts

Leave a Reply