ਪੁਲਿਸ ਦੇ ਰਿਟਾਇਰ ਇੰਸਪੈਕਟਰ ਨੂੰ ਧਮਕਾ ਕੇ ਸਕੂਟਰੀ ਦੀ ਡਿੱਗੀ ਵਿੱਚੋਂ 6 ਲੱਖ ਰੁਪਏ ਕੱਢਣ ਅਤੇ ਗਲੇ ਵਿੱਚ ਪਾਈ 5 ਤੋਲੇ ਦੀ ਚੈਣੀ ਤੋੜਣ ਤੇ ਪੰਜ ਖ਼ਿਲਾਫ਼ ਮਾਮਲਾ ਦਰਜ


ਗੁਰਦਾਸਪੁਰ 17 ਦਸੰਬਰ ( ਅਸ਼ਵਨੀ ) :- ਪੁਲਿਸ ਦੇ ਰਿਟਾਇਰ ਇੰਸਪੈਕਟਰ ਪਾਸੋ ਕਥਿਤ ਤੋਰ ਤੇ 6 ਲੱਖ ਰੁਪਏ ਅਤੇ 5 ਤੋਲੇ ਦੀ ਚੈਣੀ ਖੋਹਣ ਦੇ ਦੋਸ਼ ਵਿਚ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਪੰਜ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਅਸ਼ੋਕ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਗੀਤਾ ਭਵਨ ਰੋਡ ਗੁਰਦਾਸਪੁਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਬੀਤੇ 13 ਨਵੰਬਰ ਨੂੰ ਉਹ ਆਪਣੀ ਸਕੂਟਰੀ ਦੀ ਡਿੱਗੀ ਵਿੱਚ 6 ਲੱਖ ਰੁਪਏ ਰੱਖ ਕੇ ਬਜ਼ਾਰ ਸੋਨਾ ਖਰੀਦਣ ਲਈ ਆਇਆ ਸੀ ਪਰ ਬਜ਼ਾਰ ਵਿੱਚ ਜ਼ਿਆਦਾ ਭੀੜ ਹੋਣ ਕਾਰਨ ਉਹ ਵਾਪਿਸ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਟੈਲੀਫ਼ੋਨ ਆਉਣ ਕਾਰਨ ਉਹ ਬਾਟਾ ਚੌਕ ਨੇੜੇ ਚਰਚ ਖੜਾ ਹੋ ਗਿਆ ਉਸ ਦੇ ਨੇੜੇ ਪ੍ਰਤਾਪ ਸਿੰਘ ,ਬਲਜੀਤ ਕੋਰ ਪਤਨੀ ਪ੍ਰਤਾਪ ਸਿੰਘ ਵਾਸੀ ਪਿੰਡ ਉੱਪਲ਼ ਅਤੇ ਮਾਸਟਰ ਰੋਜੀ ਵਾਸੀ ਬਾਜਵਾ ਕਲੋਨੀ ਗੁਰਦਾਸਪੁਰ ਅਤੇ ਦੋ ਅਨਪਛਾਤੇ ਵਿਅਕਤੀ ਖੜੇ ਸਨ ਜਿਨਾਂ ਵਿੱਚੋਂ ਪ੍ਰਤਾਪ ਸਿੰਘ ਨੇ ਉਸ ਨੂੰ ਡਰਾ ਕੇ ਸਕੂਟਰੀ ਵਿੱਚੋਂ ਚਾਬੀ ਕੱਢ ਕੇ ਸਕੂਟਰੀ ਦੀ ਡਿੱਗੀ ਵਿੱਚੋਂ 6 ਲੱਖ ਰੁਪਏ ਧੱਕੇ ਨਾਲ ਕੱਢ ਲਏ ਅਤੇ ਧਮਕੀਆਂ ਦਿੰਦੇ ਹੋਏ ਉਸ ਦੇ ਗ਼ੱਲੇ ਵਿੱਚ ਪਾਈ ਹੋਈ ਪੰਜ ਤੋਲੇ ਦੀ ਚੈਣੀ ਤੋੜ ਕੇ ਚੱਲੇ ਗਏ । ਸਬ ਇੰਸਪੈਕਟਰ ਕੰਵਲਜੀਤ ਸਿੰਘ ਨੇ ਦਸਿਆਂ ਕਿ ਅਸ਼ੋਕ ਕੁਮਾਰ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਅਧਾਰ ਤੇ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।

Related posts

Leave a Reply