ਬਾਬਾ ਦੀਪ ਸਿੰਘ ਸੇਵਾ ਦਲ ਵਲੋਂ ਡੇਂਗੂ ਦੀ ਬਚਾਅ ਲਈ ਵੱਖ-ਵੱਖ ਪਿੰਡਾਂ ‘ਚ ਕਰਵਾਈ ਫੋਗਿੰਗ


ਗੜ੍ਹਦੀਵਾਲਾ 2 ਅਕਤੂਬਰ (ਚੌਧਰੀ) : ਅੱਜ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਆਪਣੀਆਂ ਸਮਾਜਿਕ ਭਲਾਈ ਮੁਹਿੰਮਾਂ ਦੇ ਤਹਿਤ ਵੱਖ-ਵੱਖ ਪਿੰਡਾਂ ਵਿੱਚ ਡੇਂਗੂ ਤੋਂ ਬਚਾਅ ਲਈ ਫੋਗਿੰਗ ਸਪਰੇਅ ਕੀਤੀ ਗਈ।ਇਸ ਮੌਕੇ ਸੋਸਾਇਟੀ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਜਿਸਦੇ ਚਲਦੇ ਹੁਣ ਤੱਕ ਪਿੰਡ ਬਾਹਗਾ,ਤਲਵੰਡੀ ਜੱਟਾਂ, ਦਾਰਾਪੁਰ,ਧਰਮਕੋਟ,ਝੰਭੋਵਾਲ ਪਿੰਡਾਂ ਵਿਚ ਫੋਗਿੰਗ ਸਪਰੇਅ ਕੀਤੀ ਜਾ ਚੁੱਕੀ ਹੈ।ਉਨ੍ਹਾਂ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਆਪਣੇ ਪਿੰਡ ਵਿਚ ਫੋਗਿੰਗ ਸਪਰੇਅ ਕਰਵਾਉਣੀ ਚਾਹੁੰਦਾ ਹੈ ਤਾਂ ਉਹ ਸੁਸਾਇਟੀ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ,ਖਜਾਨਚੀ ਪਰਸ਼ੋਤਮ ਸਿੰਘ ਬਾਹਗਾ, ਮਨਿੰਦਰ ਸਿੰਘ, ਜਸਵਿੰਦਰ ਸਿੰਘ ਬਿੱਲਾ, ਵਿਸ਼ਾਲ, ਨੀਰਜ ਸਿੰਘ, ਬਲਜੀਤ ਸਿੰਘ ਸਮੇਤ ਸੁਸਾਇਟੀ ਦੇ ਹੋਰ ਮੈਂਬਰ ਹਾਜ਼ਰ ਸਨ

Related posts

Leave a Reply