ਪ੍ਰਭੂ ਯਿਸੂ ਮਸੀਹ ਜੀ ਦੀਆਂ ਸਿੱਖਿਆਵਾਂ ’ਤੇ ਚੱਲਣਾ ਸਮੇਂ ਦੀ ਲੋੜ : ਕੈਬਨਿਟ ਮੰਤਰੀ ਬਾਜਵਾ


ਪ੍ਰਭੂ ਯਿਸੂ ਮਸੀਹ ਜਨਮ ਦਿਹਾੜੇ ਸਬੰਧੀ ਰਾਜ ਪੱਧਰੀ ਸਮਾਗਮ ਅਮਿੱਟ ਯਾਂਦਾ ਬਿਖੇਰਦਾ ਸਫਲਤਾਪੂਰਵਕ ਸਮਾਪਤ

ਗੁਰਦਾਸਪੁਰ,24 ਦਸੰਬਰ (ਅਸ਼ਵਨੀ) :ਪੰਜਾਬ ਸਰਕਾਰ ਵਲੋਂ ਪ੍ਰਭੂ  ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਸਬੰਧੀ ਗੁਰਦਾਸਪੁਰ ਵਿਖੇ ਰਾਜ  ਪੱਧਰੀ ਸਮਾਗਮ ਮਨਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ  ਵਜੋਂ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਪੇਂਡੂ ਵਿਕਾਸ ਤੇ ਪੰਚਾਇਤਾਂ, ਉਚੇਰੀ ਸਿੱਖਿਆ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ  ਵਿਭਾਗ ਪੰਜਾਬ ਨੇ ਸ਼ਮਲੂੀਅਤ ਕੀਤੀ।

ਇਸ ਮੌਕੇ ਡਾ. ਸਲਾਮਤ ਮਸੀਹ ਚੇਅਰਮੈਨ ਕਿ੍ਰਸ਼ਚੀਅਨ ਵੈਲਫੇਅਰ ਬੋਰਡ ਪੰਜਾਬ, ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ, ਡਾ. ਰਜਿੰਦਰ ਸਿੰਘ ਸੋਹਲ ਐਸਐਸਪੀ, ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ, ਰੋਸ਼ਨ ਜੋਸਫ ਜਿਲਾ ਪ੍ਰਧਾਨ ਕਾਂਗਰਸ ਪਾਰਟੀ, ਅਰਸ਼ਦੀਪ ਸਿੰਘ ਐਸ.ਡੀ.ਐਮ ਗੁਰਦਾਸਪੁਰ, ਬਿਸ਼ਪ ਪੀ ਕੇ ਸਮਾਨਤਾਰਾਏ, ਤਰਸੇਮ ਸਹੋਤਾ ਵਾਈਸ ਚੇਅਰਮੈਨ ਕਿ੍ਰਸ਼ਚੀਅਨ ਵੈਲਫੇਅਰ ਬੋਰਡ, ਐਡਵੋਕੈਟ ਬਲਜੀਤ ਸਿੰਘ ਪਾਹੜਾ, ਚੇਅਰਮੈਨ ਮਿਲਕਫੈੱਡ ਮਿਲਕ ਪਲਾਂਟ ਗੁਰਦਾਸਪੁਰ, ਮੈਡਮ ਅਮਰਜੀਤ ਧਰਮਪਤਨੀ ਚੇਅਰਮੈਨ ਡਾ. ਸਲਾਮਤ ਮਸੀਹ, ਕ੍ਰਿਸਟੀਨਾ ਸਹੋਤਰਾ (ਪੁੱਤਰੀ), ਰਕੇਸ ਸਹੋਤਰਾ (ਪੁੱਤਰ), ਰੋਬਨ ਅਮਾਨਤ ਮਸੀਹ ਆਦਿ ਮੌਜੂਦ ਸਨ।

ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਜੀ ਵਲੋ ਦਿੱਤੀਆਂ ਸਿੱਖਿਆਵਾਂ ਤੇ ਚੱਲਣਾਂ ਸਮੇ ਦੀ ਲੋੜ ਹੈ।ਉਨਾਂ ਅੱਗੇ ਕਿਹਾ ਕਿ ਪੰਜਾਬ  ਸਰਕਾਰ ਈਸਾਈ ਭਾਈਚਾਰੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਵਿਕਾਸ ਕੰਮਾਂ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਈਸਾਈ ਭਾਈਚਾਰੇ ਨੇ ਹਮੇਸ਼ਾਂ ਪਾਰਟੀ ਨਾਲ ਮੋਢਾ  ਜੋੜਕੇ ਪਾਰਟੀ ਦੇ ਹਿੱਤ ਲਈ ਸਾਥ ਦਿੱਤਾ ਹੈ, ਜਿਸ ਪਾਰਟੀ ਇਨਾਂ ਦੀ ਹਮੇਸਾਂ ਰਿਣੀ ਰਹੇਗੀ। ਉਨਾਂ ਕਿਹਾ ਕਿ ਅੱਜ ਸਮਾਜ ਨੂੰ ਲੋੜ ਹੈ  ਆਪਸੀ ਪਿਆਰ ਤੇ ਮਿਲਵਰਤਣ ਨਾਲ ਰਹਿ ਕੇ ਅੱਗੇ ਵੱਧਣ ਲਈ। ਉਨਾਂ ਦੱਸਿਆ ਕਿ ਉਹ ਈਸਾਈ ਭਾਈਚਾਰੇ ਦੀਆਂ ਜੋ ਵੀ ਮੰਗਾਂ ਹਨ, ਉਹ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿਚ ਲਿਆਉਣਗੇ ਤੇ ਉਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਕੈਬਨਿਟ ਮੰਤਰੀ ਬਾਜਵਾ ਨੇ ਅੱਗੇ ਕਿਹਾ ਕਿ ਉਹ ਪ੍ਰਭੂ ਯਿਸੂ ਮਸੀਹ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਹਨ ਕਿ ਉਹ ਸਮੁੱਚੀ ਦੁਨੀਆਂ ਤੇ ਪਿਆਰ ਤੇ ਇਤਫਾਕ ਬਣਾ ਕੇ ਰੱਖਣ ਲਈ ਕ੍ਰਿਪਾ ਕਰਨ। ਉਨ ਅੱਗੇ  ਕਿਹਾਕਿ ਦਿੱਲੀ ਦੀ ਸਰਹੱਦ ਤੇ ਜੋ ਸਾਡੇ ਅੰਨਦਾਤਾ ਸੰਘਰਸ਼ ਕਰ ਰਹੇ ਹਨ, ਉਹ ਕਾਮਨਾ ਕਰਦੇ ਹਨ ਕਿ ਪ੍ਰਭੂ ਜੀ ਉਨਾਂ ਦੇ ਸੰਘਰਸ਼ ਵਿਚ  ਕਾਮਯਾਬੀ ਬਖਸ਼ਣ।ਇਸ ਮੌਕੇ ਵਿਧਾਇਕ ਪਾਹੜਾ ਨੇ ਸੰਬੋਧਨ ਕਰਦਿਆਂ ਈਸਾਈ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਜੀ ਦੀ ਜਨਮ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਪੀਰ, ਪੈਗੰਬਰ ਤੇ ਰਹਿਬਰਾਂ ਨੇ ਸਾਨੂੰ ਪਿਆਰ ਤੇ ਭਾਈਚਾਰਕ ਸਾਂਝ ਬਣਾਉਣ ਦਾ ਸੰਦੇਸ਼ ਦਿੱਤਾ, ਜਿਸ ਤੇ ਅੱਜ ਸਾਨੂੰ ਵਿਚਾਰਨ ਦੀ ਲੋੜ ਹੈ। ਉਨਾਂ ਕਿਹਾ ਕਿ ਮਾਨਵਤਾ  ਜਿੰਦਾ ਰਹਿਣੀ ਚਾਹੀਦੀ ਹੈ ਅਤੇ ਸਾਨੂੰ ਸ਼ਹਿਣਸ਼ੀਲਤਾ ਦਾ ਗੁਣ  ਅਪਣਾਉਣਾ ਚਾਹੀਦਾ ਹੈ।ਉਨਾਂ ਕਿਹਾ ਕਿ ਸਾਨੂੰ ਪ੍ਰਭੂ ਜੀ ਦੇ ਮਹਾਨ ਦਿਨ ਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਪ੍ਰਭੂ ਜੀ ਵੱਲੇ ਦਰਸਾਏ  ਮਾਰਗ ਤੇ ਚੱਲੀਏ।ਇਸ ਤੋਂ ਪਹਿਲਾਂ ਚੇਅਰਮੈਨ ਡਾ.ਸਲਾਮਤ ਸਮੀਹ  ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਦਾਸਪੁਰ ਵਿਖੇ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਉਨਾਂ ਮੁੱਖ ਮਹਿਮਾਨ ਸ. ਬਾਜਵਾ, ਵਿਧਾਇਕ ਪਾਹੜਾ ਤੇ ਵੱਖ-ਵੱਖ ਜਿਲਿਆਂ ਵਿਚੋਂ ਪੁਹੰਚੇ ਈਸਾਈ ਧਰਮ ਦੇ ਸਤਿਕਾਰਯੋਗ ਆਗੂਆਂ ਨੂੰ ਜੀ ਆਇਆ ਕਿਹਾ ਤੇ ਕਿਹਾ ਕਿ ਉਹ ਈਸਾਈ ਭਾਈਚਾਰੇ ਦੇ  ਬਿਹਤਰੀ ਲਈ ਹਮੇਸਾ ਤੱਤਪਰ ਰਹਿਣਗੇ।
 
ਉਨਾਂ ਕਿਹਾ ਕਿ ਈਸਾਈ ਭਾਈਚਾਰੇ ਨੇ ਹਮੇਸਾਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਹੈ ਅਤੇ ਉਹ ਚਾਹੁੰਦੇ ਹਨ ਕਿ ਈਸਾਈ ਭਾਈਚਾਰੇ ਦੇ ਸਰਬਪੱਖੀ ਵਿਕਾਸ ਲਈ ਹੋਰ ਵਿਕਾਸ ਕਾਰਜ ਕੀਤੇ ਜਾਣ। ਇਸ ਮੌਕੇ ਉਨਾਂ ਈਸਾਈ ਭਾਈਚਾਰੇ ਨਾਲ ਸੰਬਧਿਤ ਵਿਕਾਸ ਕੰਮਾਂ ਦਾਮੈਮੋਰੰਡਮ ਵੀ ਮੁੱਖ ਮਹਿਮਾਨ ਜੀ ਦੇ ਰਾਹੀਂ ਮੁੱਖ ਮੰਤਰੀ ਜੀ ਨੂੰ ਭੇਜਿਆ।ਇਸ ਮੌਕੇ ਮੁੱਖਮਹਿਮਾਨ ਜੀ ਵਲੋ ਧਾਰਮਿਕ ਆਗੂਆਂ ਤੇ ਸਖਸ਼ੀਅਤਾਂ  ਦਾ ਸਨਮਾਨ ਵੀ ਕੀਤਾ ਗਿਆ ਤੇ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਮੌਕੇ ਕੇਕ ਕੱਟਿਆ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ। ਇਸ ਤੋਂ ਪਹਿਲਾਂ ਪ੍ਰਭੂ ਜੀ ਦਾ ਗੁਣਗਾਨ ਕੀਤਾ ਗਿਆ। ਬੱਚਿਆਂ ਵਲੋਂ ਧਾਰਮਿਕ  ਗੀਤ ਪੇਸ਼ ਕੀਤੇ ਗਏ।ਕ੍ਰਿਸਮਿਸ ਗਾਣਿਆਂ ਦੀ ਪੇਸ਼ਕਾਰੀ ਕੀਤੀ ਗਈ ਇਸ ਮੌਕੇ ਸ੍ਰੀਮਤੀ ਸ਼ੀਲਾ ਮਹਾਜਨ ਸਾਬਕਾ ਮੰਤਰੀ, ਕਮਲ ਖੋਖਰ ਐਡਵੋਕੈਟ ਮੈਂਬਰ ਪੰਜਾਬ ਸਟੇਟ ਘੱਟ ਗਿਣਤੀ ਕਮਿਸ਼ਨ, ਮਿਸਟਰ ਇਲੀਆਲ ਮਸੀਹ, ਲਾਲ ਮਸੀਹ, ਅਰੁਣਾ ਹੇਨਰੀ ਲੁਧਿਆਣਾ, ਜਸਨ ਮੈਥਿਓ ਹੁਸ਼ਿਆਰਪੁਰ, ਡੇਨੀਅਲ ਬੀ ਜਾਸ ਅੰਮਿ੍ਰੰਤਸਰ, ਚੇਅਰਮੈਨ ਸੁੱਚਾ ਸਿੰਘ ਰਾਮਨਗਰ, ਦਿਲਬਾਗ ਸਿੰਘ ਐਸਪੀ ਸੁਖਪਾਲ ਸਿੰਘ ਡੀ.ਐਸ.ਪੀ, ਸੁਰਿੰਦਰ ਮਹਾਜਨ, ਦਰਸ਼ਨ ਮਹਾਜਨ, ਗੁਰਵਿੰਦਰਪਾਲ ਅਤੇ ਈਸਾਰੇ ਭਾਈਚਾਰੇ ਦੇ ਲੋਕ ਮੋਜੂਦ ਸਨ।

Related posts

Leave a Reply