ਵੱਡੀ ਖ਼ਬਰ: ਅਮਰੀਕਾ ‘ਚ 67 ਸਾਲ ‘ਚ ਪਹਿਲੀ ਵਾਰ ਇਕ ਮਹਿਲਾ ਨੂੰ ਮੌਤ ਦੀ ਸਜ਼ਾ

ਅਮਰੀਕਾ: ਅਮਰੀਕਾ ‘ਚ 67 ਸਾਲ ‘ਚ ਪਹਿਲੀ ਵਾਰ ਇਕ ਮਹਿਲਾ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇਗੀ।

ਅਮਰੀਕਾ ਦੀ ਸੁਪਰੀਮ ਅਦਾਲਤ ਨੇ ਮਹਿਲਾ ਦੀ ਮੌਤ ਦੀ ਸਜ਼ਾ ‘ਤੇ ਰੋਕ ਲਾਉਣ ਸਬੰਧੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ. ਜਿਸ ਤੋਂ ਬਾਅਦ  ਇਸ ਮਹਿਲਾ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦਾ ਰਸਤਾ ਸਾਫ਼ ਹੋ ਗਿਆ ਹੈ। ਅਮਰੀਕੀ ਸਰਕਾਰ ਨੇ ਲੀਜਾ ਮੋਂਟਗੋਮਰੀ ਨਾਮਕ ਮਹਿਲਾ ਦੀ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਤਿਆਰੀ ਕਰ ਲਈ ਹੈ।

ਲੀਜ਼ਾ ਮੋਂਟਗੋਮਰੀ ਅਮਰੀਕਾ ਦੇ ਮਿਸੂਰੀ ‘ਚ ਰਹਿਣ ਵਾਲੀ ਇਕ ਗਰਭਵਤੀ ਔਰਤ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੇ ਗਰਭ ਤੋਂ ਬੱਚੀ ਨੂੰ ਕੱਢ ਕੇ ਆਪਣੇ ਕਬਜ਼ੇ ‘ਚ ਲੈਣ ਦੀ ਦੋਸ਼ੀ ਹੈ।
 
ਅਮਰੀਕਾ ‘ਚ ਲਗਪਗ ਸੱਤ ਦਸ਼ਕ ਤੋਂ ਬਾਅਦ ਕਿਸੇ ਮਹਿਲਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। 

Related posts

Leave a Reply