LATEST NEWS: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (93) ਦੀ ਅਚਾਨਕ ਸਿਹਤ ਖ਼ਰਾਬ, ਪੀਜੀਆਈ ਦਾਖਿਲ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (93) ਦੀ ਅਚਾਨਕ ਸਿਹਤ ਸ਼ੁਕਰਵਾਰ ਨੂੰ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਓਹਨਾ ਨੂੰ ਤੁਰੰਤ ਚੰਡੀਗੜ੍ਹ ਦੇ ਪੀਜੀਆਈ ਦਾਖਿਲ ਕਰਵਾ ਦਿੱਤਾ ਗਿਆ ਹੈ।

Former Punjab Chief Minister Parkash Singh Badal (93) suddenly fell ill admitted to PGI

ਤੁਹਾਨੂੰ ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ ਇਕੱਲੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਹਾਲ ਹੀ ਵਿੱਚ ਓਹਨਾ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਪਦਮ ਵਿਭੂਸ਼ਣ ਸਨਮਾਨ ਵਾਪਸ ਕੀਤਾ ਸੀ । ਉਨ੍ਹਾਂ ਨੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ 3 ਪੰਨਿਆਂ ਦਾ ਪੱਤਰ ਲਿਖਿਆ ਸੀ। ਬਾਦਲ ਨੇ ਲਿਖਿਆ, ‘ਮੈਂ ਇੰਨਾ ਗਰੀਬ ਹਾਂ ਕਿ ਮੇਰੇ ਕੋਲ ਕਿਸਾਨਾਂ ਲਈ ਕੁਰਬਾਨ ਕਰਨ ਲਈ ਹੋਰ ਕੁਝ ਨਹੀਂ, ਜੋ ਵੀ ਮੈਂ ਹਾਂ, ਮੈਂ ਜਨਤਾ, ਖ਼ਾਸਕਰ ਆਮ ਕਿਸਾਨ ਦੇ ਕਾਰਨ ਹਾਂ।

Related posts

Leave a Reply