ਕੋਵਿਡ-19 ਵੈਕਸੀਨ ਲਗਾਉਣ ਸਬੰਧੀ ਬਲਾਕ ਭੂੰਗਾ ‘ਚ ਬਣੇ ਚਾਰ ਸੈਂਟਰ

ਗੜ੍ਹਦੀਵਾਲਾ 5 ਜਨਵਰੀ (ਚੌਧਰੀ) : ਪੰਜਾਬ ਸਰਕਾਰ ਤੇ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ ਮਨੋਹਰ ਲਾਲ ਐਸ ਐਮ ਓ ਪੀ ਐਚ ਸੀ ਭੂੰਗਾ ਤੇ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਦੀ ਅਗਵਾਈ ਹੇਠ ਸੀ ਡੀ ਗੜ੍ਹਦੀਵਾਲਾ ਵਿਖੇ ਕੋਵਿਡ-19 ਅਰਬਨ ਟਾਸਕ ਫੋਰਮ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਡਾ ਰਾਹੁਲ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਵੈਕਸੀਨ ਬਹੁਤ ਜਲਦ ਬਲਾਕ ਭੂੰਗਾ ਵਿਖੇ ਪਹੁੰਚ ਜਾਏਗੀ । ਇਹ ਵੈਕਸੀਨ ਬਲਾਕ ਭੂੰਗਾ ਦੇ ਪਹਿਲਾਂ ਚਾਰ ਸੈਂਟਰ ਬਣਾਏ ਗਏ ਹਨ।

ਜਿਸ ਵਿੱਚ ਪੀ ਐਚ ਸੀ ਭੂੰਗਾ, ਸੀ ਐਚ ਸੀ ਹਰਿਆਣਾ,ਸੀ ਡੀ ਗੜ੍ਹਦੀਵਾਲਾ,ਐਸ ਐਚ ਸੀ ਜਨੌੜੀ ਵਿਖੇ ਵੈਕਸੀਨ ਲਗਾਈ ਜਾਵੇਗੀ। ਉਨਾਂ ਦੱਸਿਆ ਕਿ ਇਸ ਸਬੰਧੀ ਸਬੰਧਤ ਸਟਾਫ ਨੂੰ ਟਰੇਡ ਕਰ ਦਿੱਤਾ ਗਿਆ ਹੈ ਅਤੇ ਸਬੰਧਿਤ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਸਮੂਹ ਫੀਲਡ ਸਟਾਫ ਲੋਕਾਂ ਨੂੰ ਕੋਵਿਡ-19 ਵੈਕਸੀਨ ਲਗਾਉਣ ਸਬੰਧੀ ਜਾਗਰੂਕ ਕਰ ਰਿਹਾ ਹੈ। ਇਸ ਸਮੇਂ ਬੀ ਈ ਈ ਜਸਤਿੰਦਰ ਸਿੰਘ ਨੇ ਲੋਕਾਂ ਨੂੰ ਵੈਕਸੀਨ ਸਬੰਧੀ ਗਲਤ ਅਫਵਾਹਾਂ ਤੋਂ ਬਚੇ ਰਹਿਣ ਤੇ ਇਸ ਮੁਹਿੰਮ ਵਿੱਚ ਹਿੱਸਾ ਲੈਕੇ ਇਸ ਨੂੰ ਨੇਪਰੇ ਚਾੜ੍ਹਨ ਵਿਚ ਸਹਿਯੋਗ ਦੇਣ। ਇਸ ਮੌਕੇ ਮੈਡੀਕਲ ਅਫਸਰ ਡਾ ਰਾਹੁਲ ਰਾਏ, ਜਗਦੀਪ ਸਿੰਘ, ਸਰਤਾਜ ਸਿੰਘ, ਸੰਦੀਪ ਜੈਨ ਅਮਨਦੀਪ ਸਿੰਘ ਕਾਨੂੰਨਗੋ, ਸੁਰਿੰਦਰ ਕੌਰ, ਜਸਵਿੰਦਰ ਕੌਰ, ਮਨਜਿੰਦਰ ਸਿੰਘ ਆਦਿ ਹਾਜਰ ਸਨ। 

Related posts

Leave a Reply