LATEST NEWS: ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਤੇਜ਼ਧਾਰ ਹਥਿਆਰ ਨਾਲ ਗਲਾ ਵੱਡ ਕੇ ਹਤਿਆ

ਲੁਧਿਆਣਾ : ਮਯੂਰ ਵਿਹਾਰ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕੋ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਜਦੋਂ ਪੁਲਿਸ ਘਰ ਵਿੱਚ ਦਾਖਲ ਹੋਈ, ਤਾਂ ਲਾਸ਼ਾਂ ਬੁਰੀ ਤਰ੍ਹਾਂ ਲਹੂ ਨਾਲ ਲੱਥਪੱਥ ਸਨ। ਪੁਲਿਸ  ਨੇ ਨੇੜਿਓਂ ਇਕ ਕੁਹਾੜਾ, ਖੂਨ ਨਾਲ ਲੱਥਪਥ ਵੀ ਬਰਾਮਦ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦਾ ਮੈਂਬਰ ਰਾਜੀਵ ਸਵਿਫਟ ਕਾਰ ਰਾਹੀਂ ਕਿਤੇ ਗਿਆ ਸੀ। ਹਾਲਾਂਕਿ, ਇਹ ਕਾਰ ਘਰ ਤੋਂ 1 ਕਿਲੋਮੀਟਰ ਦੀ ਦੂਰੀ ‘ਤੇ ਸੜ ਕੇ ਸੁਆਹ ਹੋ ਗਈ। ਕਾਰ ਵਿਚੋਂ ਕੋਈ ਲਾਸ਼ ਬਰਾਮਦ ਨਹੀਂ ਹੋਈ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਮ੍ਰਿਤਕਾਂ ਦੀ ਪਛਾਣ ਪ੍ਰਾਪਰਟੀ ਡੀਲਰ ਰਾਜੀਵ ਦੀ ਪਤਨੀ ਸੁਨੀਤਾ (60), ਪੁੱਤਰ ਆਸ਼ੀਸ਼ (35), ਨੂੰਹ ਗਰਿਮਾ (29) ਅਤੇ ਪੋਤਾ ਸ਼ਕੀਤ (13) ਵਜੋਂ ਹੋਈ ਹੈ। ਮੌਕੇ ‘ਤੇ ਮੌਜੂਦ  ਅਸ਼ੋਕ ਨੇ ਦੱਸਿਆ ਕਿ ਉਸ ਨੂੰ ਮੰਗਲਵਾਰ ਸਵੇਰੇ ਕਰੀਬ 6.15 ਵਜੇ ਉਸ ਦੇ ਭਾਣਜੇ  ਸਚੇਤ ਦਾ ਫੋਨ ਆਇਆ ਕਿ ਉਸ ਦੇ ਪਰਿਵਾਰ ਅਤੇ ਦਾਦਾ ਜੀ ਵਿਚਾਲੇ ਲੜਾਈ ਹੋ ਰਹੀ ਹੈ ਜਿਸ ਜਿਸ ਤੋਂ ਬਾਅਦ ਫੋਨ ਕੱਟ ਹੋ  ਗਿਆ।

ਇਸ ਤੋਂ ਬਾਅਦ ਜਦੋਂ ਅਸ਼ੋਕ ਪ੍ਰਾਪਰਟੀ ਡੀਲਰ ਰਾਜੀਵ ਦੇ ਘਰ ਪਹੁੰਚਿਆ ਤਾਂ ਰਾਜੀਵ ਆਪਣੀ ਸਵਿਫਟ ਕਾਰ ਵਿਚ ਘਰ ਤੋਂ ਬਾਹਰ ਜਾ ਰਿਹਾ ਸੀ। ਉਸਨੇ ਰਾਜੀਵ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਚਲਾ ਗਿਆ। ਜਦੋਂ ਅਸ਼ੋਕਾ ਨੇ ਅੰਦਰ ਜਾ ਕੇ ਵੇਖਿਆ ਕਿ ਉਸਦੇ ਹੋਸ਼ ਉੱਡ ਗਏ. ਅਸ਼ੋਕ ਦੇ ਜੀਜਾ ਅਸ਼ੀਸ਼, ਭੈਣ ਗਰਿਮਾ,ਭਾਣਜੇ ਸੱਚੇਤ ਅਤੇ ਸੁਨੀਤਾ ਦੇ ਗਲੇ  ਕੁਹਾੜੀ ਨਾਲ ਕੱਟੇ ਗਏ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਦੂਜੇ ਪਾਸੇ, ਸਵਿਫਟ ਕਾਰ ਜਿਸ ਵਿਚ ਰਾਜੀਵ ਘਰ ਤੋਂ ਫਰਾਰ ਹੋ ਗਿਆ, ਰਸਤੇ ਵਿਚ ਹਾਦਸੇ ਕਾਰਨ ਪੂਰੀ ਤਰ੍ਹਾਂ ਸੜ ਗਈ । ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਤੋਂ ਬਾਅਦ ਹੀ ਅਸਲ ਸੱਚਾਈ ਸਾਹਮਣੇ ਆ ਸਕਦੀ ਹੈ।

Related posts

Leave a Reply