ਕਾਰ ਅਤੇ ਸਕੂਟਰ ਦਾ ਭਿਆਨਕ ਟੱਕਰ ਚ ਬੱਚੇ ਸਮੇਤ ਚਾਰ ਲੋਕ ਜਖਮੀ, ਸਕੂਟਰ ਸਵਾਰ ਦੀ ਇਲਾਜ ਦੌਰਾਨ ਮੌਤ

ਗੜ੍ਹਦੀਵਾਲਾ 10 ਅਗਸਤ (ਚੌਧਰੀ /ਯੋਗੇਸ਼ ਗੁਪਤਾ ) : ਅੱਜ ਸਵੇਰੇ ਕਰੀਬ 11 ਵਜੇ ਪਿੰਡ ਰਾਜਾਂ ਕਲਾਂ ਦੇ ਕਰੀਬ ਇੱਕ ਕਾਰ ਅਤੇ ਸਕੂਟਰ ਦਾ ਭਿਆਨਕ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਵਿਚ ਇੱਕ ਬੱਚੇ ਸਮੇਤ ਚਾਰ ਲੋਕਾਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਦੇ ਕਰੀਬ ਇਕ ਬ੍ਰੇਜਾ ਕਾਰ ਨੰਬਰ ਪੀ ਬੀ 12 ਵਾਈ 5900 ਜੋ ਕਿ ਗੜ੍ਹਦੀਵਾਲਾ ਤੋਂ ਢੋਲੋਵਾਲ ਵਾਲੇ ਰੋਡ ਤੇ ਜਾ ਰਹੀ ਸੀ ਅਚਾਨਕ ਚੁਰਾਹੇ ਕੋਲ ਮਾਨਗੜ ਵੱਲੋਂ ਆ ਰਹੇ ਸਕੂਟਰ ਨੰਬਰ ਪੀ ਬੀ 35 ਬੀ 5751 ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਟੱਕਰ ਏਨੀ ਜ਼ਬਰਦਸਤ ਸੀ ਕਿ  ਸਕੂਟਰ ਸੜਕ ਕਿਨਾਰੇ ਖੇਤਾਂ ਚ ਜਾ ਡਿੱਗਿਆ ਅਤੇ ਕਾਰ ਸਫੇਦੇ ਦੇ ਬੂਟਿਆਂ ਨਾਲ ਜਾ ਟਕਰਾਈ।

ਜਿਸ ਵਿੱਚ ਸਕੂਟਰ ਚਾਲਕ ਨਸੀਬ ਸਿੰਘ ਵਾਸੀ ਪਿੰਡ ਥੇੰਦਾ  ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।ਕਾਰ ਚਾਲਕ, ਉਸਦੀ ਪਤਨੀ ਅਤੇ ਉਨ੍ਹਾਂ ਦੇ ਬੱਚੇ ਦੇ ਵੀ ਕਾਫੀ ਸੱਟਾਂ ਲੱਗੀਆਂ ਹਨ।ਉਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਦਸੂਹਾ ਹਸਪਤਾਲ ਵਿਚ ਭੇਜਿਆ ਗਿਆ ਜਿੱਥੇ ਡਾਕਟਰਾਂ ਨੇ ਸਕੂਟਰ ਚਾਲਕ ਦੀ ਹਾਲਤ ਗੰਭੀਰ ਦੇਖਦੇ ਹੋ ਉਸਨੂੰ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਸਕੂਟਰ ਸਵਾਰ ਵਿਅਕਤੀ ਦੇ ਸਿਰ ਚ ਗੰਭੀਰ ਸੱਟਾਂ ਲੱਗੀਆਂ ਸਨ ਜਿਸੇ ਹੁਸ਼ਿਆਰਪੁਰ ਹਸਪਤਾਲ ਵਾਲੋਂ ਨੇ ਵੀ ਜਲੰਧਰ ਰੈਫਰ ਕਰ ਦਿੱਤਾ ਜਿਸਨੂੰ ਰਸਤੇ ਵਿਚ ਲੈ ਜਾਂਦੇ ਹੋਏ ਮੌਤ ਹੋ ਗਈ।ਜਦੋਂ ਇਸ ਸਬੰਧੀ ਥਾਣਾ ਗੜ੍ਹਦੀਵਾਲਾ ਤੋਂ ਜਾਣਕਾਰੀ ਲੈਣੀ ਚਾਹੀ ਤੋਂ ਉਹਨਾਂ ਕਿਹਾ ਕਿ ਇਸ ਸਬੰਧੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ। 

Related posts

Leave a Reply