Latest: ਮਾਤਾ ਵੈਸ਼ਨੋ ਦੇਵੀ ਤੋਂ ਵਾਪਿਸ ਆ ਰਹੇ ਚਾਰ ਸ਼ਰਧਾਲੂਆਂ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ

ਫਗਵਾੜਾ : ਮਾਤਾ ਵੈਸ਼ਨੋ ਦੇਵੀ ਤੋਂ ਯੂ.ਪੀ. ਜਾ ਰਹੇ ਚਾਰ ਸ਼ਰਧਾਲੂਆਂ ਦੀ ਜੀ.ਟੀ. ਸੜਕ ਦੀ ਇਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ. 

ਮਰਨ ਵਾਲਿਆਂ ਵਿੱਚ  ਸ਼ੋਭਨਾ ਗੁਪਤਾ (59), ਕੁਨਾਲ ਗੁਪਤਾ (21), ਫੁਲਕਿਤ ਗੁਪਤਾ ਅਤੇ ਇੱਕ ਡਰਾਈਵਰ ਸ਼ਾਮਲ ਹਨ ਜਦੋਂ ਕਿ ਰਿਸ਼ਭ ਗੁਪਤਾ (23) ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਜਲੰਧਰ ਦੇ ਜੌਹਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਐਸ.ਐਚ.ਓ. ਸਿਟੀ ਨਵਦੀਪ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਹ  ਵੈਸ਼ਨੋ ਦੇਵੀ ਮੱਥਾ ਟੇਕ ਕੇ ਵਾਪਿਸ ਆ ਰਹੇ ਸਨ ਅਤੇ ਆਪਣੀ ਕਾਰ ਨੰਬਰ ਯੂ.ਪੀ. 78 ਐਫ.ਕਿ.. 4512 ਵਿਚ ਬੈਠੇ ਯੂ.ਪੀ. ਜਾ ਰਹੇ ਸਨ ਇਸੇ ਦੌਰਾਨ ਫਗਵਾੜਾ ਸ਼ੂਗਰ ਮਿੱਲ ਚੌਕ ਨੇੜੇ ਪਹੁੰਚਣ ‘ਤੇ ਇਕ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਟੱਕਰ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

 

 

Related posts

Leave a Reply