ਸੰਤ ਬਾਬਾ ਸੇਵਾ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੀ ਰਹਿਨੁਮਾਈ ਹੇਠ ਕਿਸਾਨਾਂ ਦਾ ਚੌਥਾ ਵੱਡਾ ਜਥਾ ਦਿੱਲੀ ਲਈ ਰਵਾਨਾ

ਗੜ੍ਹਦੀਵਾਲਾ, 4 ਫਰਵਰੀ (CHOUDHARY ) : ਦਿੱਲੀ ਵਿਖੇ ਕਿਸਾਨਾਂ ਵੱਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਮਐੱਸਪੀ ਯਕੀਨੀ ਬਣਾਉਣ ਹਿੱਤ ਚਲਾਏ ਜਾ ਰਹੇ ਦੇਸ਼ ਵਿਆਪੀ ਅੰਦੋਲਨ ਵਿੱਚ ਹਿੱਸਾ ਪਾਉਣ ਲਈ ਸੰਤ ਬਾਬਾ ਸੇਵਾ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੀ ਰਹਿਨੁਮਾਈ ਹੇਠ 3 ਫਰਵਰੀ ਨੂੰ ਚੌਥਾ ਵੱਡਾ ਜਥਾ ਦਿੱਲੀ ਲਈ ਰਵਾਨਾ ਹੋਇਆ। ਜਿਸ ਵਿੱਚ ਪਿੰਡ ਕਲਾਰਾਂ ਬੰਗਾਲੀਪੁਰ ਨੰਗਲ ਦਾਤਾ ਅਤੇ ਬਾਹਗਾ ਤੋਂ ਸੰਗਤਾਂ ਦਿੱਲੀ ਲਈ ਰਵਾਨਾ ਹੋਈਆਂ ਇਸ ਮੌਕੇ ਸੰਤ ਬਾਬਾ ਸੇਵਾ ਸਿੰਘ ਜੀ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਏਕਤਾ ਵਿਚ ਰਹਿਣ ਦਾ ਸੰਦੇਸ਼ ਅਤੇ ਸਰਕਾਰ ਦੀਆਂ ਦੇਸ ਵਿਧੀ ਨੀਤੀਆਂ ਦਾ ਖੰਡਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਤ ਬਾਬਾ ਸੇਵਾ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਿੱਲੀ ਵਿਖੇ ਜੋ ਕਿਸਾਨਾਂ ਨਾਲ ਤਸ਼ੱਦਦ ਕਰ ਰਹੀ ਹੈ ਇਹ ਬਿਲਕੁਲ ਨਾਜਾਇਜ਼ ਅਤੇ ਕੇਂਦਰ ਦੀ ਮੋਦੀ ਸਰਕਾਰ ਇਹ ਸਮਝ ਲਵੋ ਕਿ ਜਦ ਵੀ ਕਿਸੇ ਬੇਕਸੂਰਾਂ ਨਾਲ ਧੱਕਾ ਹੋਇਆ ਹੈ ਤਾਂ ਉਸ ਨੂੰ ਮੂੰਹ ਦੀ ਖਾਣੀ ਪਈ। ਇਸ ਲਈ ਕੇਂਦਰ ਦੀ ਮੋਦੀ ਸਰਕਾਰ ਆਪਣੀਆਂ ਕਣੀਆਂ ਚਾਲਾਂ ਤੋਂ ਬਾਜ ਆ ਜਾਵੇ ਨਹੀਂ ਤਾਂ ਇਸ ਦੇ ਨਤੀਜੇ ਭਿਆਨਕ ਵੀ ਭੁਗਤਣੇ ਪੈ ਸਕਦੇ ਹਨ। ਇਸ ਮੌਕੇ ਸੁਖਬੀਰ ਸਿੰਘ ਚੋਹਕਾ, ਤੀਰਥ ਸਿੰਘ ਦਾਤਾ, ਸੁਖਵਿੰਦਰ ਸਿੰਘ ,
ਗੁਰਨਾਮ ਸਿੰਘ ,ਗੁਰਿੰਦਰ ਸਿੰਘ, ਸਰਪੰਚ ਹਰਿੰਦਰ ਸਿੰਘ,ਗੋਪਾਲ ਸਿੰਘ ਕੁਲਾਰਾਂ, ਹਰਪ੍ਰੀਤ ਸਿੰਘ ,ਕਸ਼ਮੀਰ ਸਿੰਘ, ਜਸਵਿੰਦਰ ਸਿੰਘ
ਜਵਾਲਾ ਸਿੰਘ, ਬੀਬੀ ਰਛਪਾਲ ਕੌਰ,ਪਰਮਜੀਤ ਕੌਰ, ਨਿਰਵੈਰ ਸਿੰਘ ,ਅਕਾਲ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿੱਚ ਇਲਾਕੇ ਦੇ ਕਿਸਾਨ ਹਾਜ਼ਰ ਸਨ।

Related posts

Leave a Reply