ਕਨੇਡਾ ਭੇਜਣ ਦੇ ਨਾਂ ਤੇ 9 ਲੱਖ 60 ਹਜ਼ਾਰ ਦੀ ਠੱਗੀ, ਇੱਕ ਵਿਰੁੱਧ ਮਾਮਲਾ ਦਰਜ


ਗੁਰਦਾਸਪੁਰ 1 ਨਵੰਬਰ ( ਅਸ਼ਵਨੀ ) :- ਕਨੇਡਾ ਭੇਜਣ ਦੇ ਨਾਂ ਤੇ 9 ਲੱਖ 60 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ ਵਿਚ ਇਕ ਵਿਰੁੱਧ ਪੁਲਿਸ ਸਟੇਸ਼ਨ ਧਾਰੀਵਾਲ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।ਖਜਾਨ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਘੁੰਮਣ ਕਲਾਂ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਕੁਲਦੀਪ ਕੁਮਾਰ ਪੁੱਤਰ ਅਮਰਨਾਥ ਵਾਸੀ ਬੰਗਾ ਨੇ ਉਸ ਨੂੰ ਕਨੇਡਾ ਭੇਜਣ ਲਈ 9 ਲੱਖ 60 ਹਜ਼ਾਰ ਰੁਪਏ ਲਏ ਸਨ ਪਰ ਕੁਲਦੀਪ ਕੁਮਾਰ ਨੇ ਨਾ ਤਾਂ ਉਸ ਨੂੰ ਕਨੇਡਾ ਭੇਜਿਆ ਅਤੇ ਨਾ ਹੀ ਲਏ ਹੋਏ ਉਸ ਦੇ ਪੈਸੇ ਵਾਪਿਸ ਕੀਤੇ । ਇਸ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਪੀ ਬੀ ਆਈ, ਹੋਮੋਸਾਇਡ,ਫਰਾਂਸਿਸ,ਗੁਰਦਾਸਪੁਰ ਵੱਲੋਂ ਕਰਨ ਉਪਰੰਤ ਮਾਮਲਾ ਦਰਜ ਕੀਤਾ ਗਿਆ ।

Related posts

Leave a Reply