ਵਿਦੇਸ਼ ਪੋਲੈਂਡ ਭੇਜਣ ਦੇ ਨਾਂ ਤੇ 3 ਲੱਖ ਦੀ ਠੱਗੀ

ਗੁਰਦਾਸਪੁਰ 19 ਦਸੰਬਰ ( ਅਸ਼ਵਨੀ ) :- ਵਿਦੇਸ਼ ਪੋਲੈਂਡ ਭੇਜਣ ਦੇ ਨਾ ਤੇ 3 ਲੱਖ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਧਰੂਵ ਮਹਾਜਨ ਪੁੱਤਰ ਅਸ਼ੋਕ ਕੁਮਾਰ ਵਾਸੀ ਗੁਰਦਾਸਪੁਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਵਿਸ਼ਾਲ ਤਿ੍ਰਖਾ ਪੁਤਰ ਲੇਟ ਸ਼ਸੀ ਤਿ੍ਰਖਾ ਵਾਸੀ ਦੀਨਾਨਗਰ ਨੇ ਸੰਦੀਪ ਕੁਮਾਰ ਨੂੰ ਵਿਦੇਸ਼ ਪੋਲੈਂਡ ਭੇਜਣ ਦੇ ਨਾਂ ਤੇ 3 ਲੱਖ ਰੁਪਏ ਲੈ ਕੇ ਵੀਜ਼ਾ ਨਾ ਲਗਵਾ ਕੇ ਠੱਗੀ ਮਾਰੀ ਹੈ । ਸਹਾਇਕ ਸਬ ਇੰਸਪੈਕਟਰ ਜਸਵੰਤ ਸਿੰਘ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਇਸ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਕਰਾਇਮ ਵਿਰੁੱਧ ਪ੍ਰਾਪਰਟੀ ਵੱਲੋਂ ਕਰਨ ਉਪਰਾਂਤ ਉਕਤ ਵਿਸ਼ਾਲ ਤ੍ਰਿਖਾ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply