ਮੁਫ਼ਤ ਕੈਂਸਰ ਜਾਂਚ ਕੈਂਪ ਪਿੰਡ ਸਰਹਾਲਾ ਵਿਖੇ 6 ਮਾਰਚ ਨੂੰ

ਗੜ੍ਹਦੀਵਾਲਾ 5 ਮਾਰਚ (ਚੌਧਰੀ) : ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਸ ਹਰਬੰਸ ਸਿੰਘ ਸਰਾਂ ਅਤੇ ਡਾਕਟਰ ਕੇਵਲ ਸਿੰਘ ਸਰਾਂ ਦੀ ਯਾਦ ਵਿੱਚ ਸਮੂਹ ਪਰਿਵਾਰ ਦੇ ਉਪਰਾਲੇ ਸਦਕਾ ਦੂਸਰਾ ਕੈਂਸਰ ਜਾਂਚ ਕੈਂਪ ਮਿਤੀ 6 ਮਾਰਚ ਨੂੰ ਸਵੇਰੇ 10 ਵਜੇ ਤੋਂ ਲੈਕੇ ਸ਼ਾਮ 4 ਵਜੇ ਤੱਕ ਵੱਡਾ ਗੁਰਦੁਆਰਾ ਨਜ਼ਦੀਕ ਸਰਹਾਲਾ ਪਿੰਡ ਵਿਖੇ ਲਗਾਇਆ ਜਾਏਗਾ। ਇਸ ਕੈਂਪ ਵਿੱਚ ਮਰਦਾਂ ਅਤੇ ਔਰਤਾਂ ਦੇ ਸਰੀਰ ਦੀ ਕੈਂਸਰ ਜਾਂਚ, ਔਰਤਾਂ ਦੇ ਛਾਤੀ ਦਾ ਕੈਂਸਰ ਦੀ ਜਾਂਚ, ਅਤੇ ਮਰਦਾਂ ਦੇ ਗਦੂਦਾਂ ਦੇ ਕੈਂਸਰ ਦੀ ਜਾਂਚ, ਮੂੰਹ ਦੇ ਕੈਂਸਰ ਦੀ ਜਾਂਚ, ਬਲੱਡ ਕੈਂਸਰ ਦੀ ਜਾਂਚ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਮੌਕੇ ਤੇ ਗੁਰੁ ਕਾ ਲੰਗਰ ਅਤੁੱਟ ਵਰਤਿਆ ਜਾਵੇਗਾ।

Related posts

Leave a Reply