LATEST: ਦਿੱਲੀ ਬਾਰਡਰ ‘ਤੇ ਬੈਠੇ ਪ੍ਰਦਰਸ਼ਨਕਾਰੀ ਕਿਸਾਨਾਂ ਤੋਂ ਘਬਰਾਈ ਸਰਕਾਰ ਨੇ ਫ਼ਰਾਰ ਖਾਲਿਸਤਾਨੀ ਅੱਤਵਾਦੀਆਂ ਦੇ ਪੋਸਟਰ ਲਗਾਏ

ਨਵੀਂ ਦਿੱਲੀ:  ਬਾਰਡਰ ‘ਤੇ ਬੈਠੇ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਗਣਤਤਰ ਦਿਵਸ ਨੂੰ ਪਰੇਡ ਦੇ ਮੱਦੇਨਜ਼ਰ  ਦਿੱਲੀ ਪੁਲਿਸ ਅਲਰਟ ‘ਤੇ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਗਵਾਂਢੀ ਸੂਬਿਆਂ ਦੀ ਪੁਲਿਸ ਨਾਲ ਮੀਟਿੰਗ ਕਰ ਰਹੇ ਹਨ। ਇਸ ਤੋਂ ਇਲਾਵਾ ਇੰਟੈਂਲੀਜੈਂਸ ਇਨਪੁੱਟ ਸਾਂਝੇ ਕੀਤੇ ਜਾ ਰਹੇ ਹਨ।

ਹੁਣ ਦਿੱਲੀ ਪੁਲਿਸ ਨੇ ਸਾਰੇ ਭੀੜ ਭੜੱਕੇ ਵਾਲੇ ਇਲਾਕਿਆਂ ‘ਚ ਉਨ੍ਹਾਂ ਫਰਾਰ ਅੱਤਵਾਦੀਆਂ ਦੇ ਪੋਸਟਰ ਚਿਪਕਾ ਦਿੱਤੇ  ਹਨ ਜਿਨ੍ਹਾਂ ਦੀ  ਪੁਲਿਸ ਨੂੰ ਤਲਾਸ਼ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਅੱਤਵਾਦੀ ਸੰਗਠਨ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇ ਸਕਦੇ ਹਨ।

ਦਿੱਲੀ ਦੇ ਸਾਰੇ ਭੀੜਭਾੜ ਵਾਲੇ ਇਲਾਕੇ ਰੇਲਵੇ ਸਟੇਸ਼ਨ ‘ਤੇ ਬੱਸ ਅੱਡੇ ‘ਤੇ ਜਿਹੜੇ ਅੱਤਵਾਦੀ ਸੰਗਠਨਾਂ ਦੇ ਪੋਸਟਰ ਲੱਗੇ ਹਨ। ਉਨ੍ਹਾਂ ‘ਚੋਂ ਜ਼ਿਆਦਾਤਰ ਅੱਤਵਾਦੀ ਖਾਲਿਸਤਾਨੀ ਅੱਤਵਾਦੀ ਜਥੇਬੰਦੀਆਂ ਨਾਲ ਤਾਲੁਕ ਰੱਖਦੇ ਹਨ।

Related posts

Leave a Reply