ਅੱਜ ਤੋਂ ਸ਼ਹਿਰੀ ਖੇਤਰ ਦੇ ਸੇਵਾ ਕੇਂਦਰ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਡਬਲ ਸ਼ਿਫਟਾਂ ਵਿਚ ਦੇਣਗੇ ਸੇਵਾਵਾਂ : ਡਿਪਟੀ ਕਮਿਸ਼ਨਰ


ਪੇਂਡੂ ਖੇਤਰ ਦੇ ਸੇਵਾ ਕੇਂਦਰ ਸਵੇਰੇ 9 ਵਜੇ ਤੋਂ 5 ਵਜੇ ਤੱਕ ਹੀ  ਖੁੱਲਣਗੇ

ਗੁਰਦਾਸਪੁਰ,3 ਸਤੰਬਰ  (ਅਸ਼ਵਨੀ) :ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਹੁਣ ਜਿਲਾ ਗੁਰਦਾਸਪੁਰ ਦੇ ਸ਼ਹਿਰੀ ਖੇਤਰਾਂ ਵਿਚ ਸੇਵਾ ਕੇਂਦਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲੇ ਰਹਿਣਗੇ ਅਤੇ ਜਦਕਿ ਪੇਂਡੂ ਖੇਤਰਾਂ ਦੇ ਸੇਵਾ ਕੇਂਦਰ ਪਹਿਲਾਂ ਦੀ ਤਰਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੇ ਰਹਿਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਇਹ ਨਵੇਂ ਪ੍ਰਬੰਧ ਕੀਤੇ ਗਏ ਹਨ  ਉਨਾਂ ਦੱਸਿਆ ਕਿ ਸ਼ਹਿਰੀ ਖੇਤਰਾਂ ਦੇ ਸੇਵਾ ਕੇਂਦਰਾਂ ਵਿੱਚ ਮੁਲਾਜ਼ਮ ਦੋ ਸਿਫਟਾਂ (ਬੈਚਾ) ਵਿੱਚ  ਕੰਮ ਕਰਨਗੇ ਉਨਾਂ ਦੱਸਿਆ ਕਿ 50 ਫੀਸਦੀ ਮੁਲਾਜ਼ਮਾਂ ਦਾ ਪਹਿਲਾਂ ਬੈਚ ਸਵੇਰੇ 8 ਵਜੇ ਤੋਂ 1:30 ਵਜੇ ਤੱਕ ਕੰਮ ਕਰੇਗਾ ਜਦਕਿ ਦੂਜਾ  ਬੈਚ 1:30 ਵਜੇ ਤੋਂ ਸ਼ਾਮ 6 ਵਜੇ ਤੱਕ ਸੇਵਾ ਕੇਂਦਰਾਂ ਵਿੱਚ ਕੰਮ ਕਰੇਗਾ ।
 ਡਿਪਟੀ ਕਮਿਸਨਰ ਨੇ ਅੱਗੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਬਣੇ ਸੇਵਾ ਕੇਂਦਰਾਂ ਵਿੱਚ ਸੌ ਫੀਸਦੀ ਮੁਲਾਜ਼ਮ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰਨਗੇ ।

ਦੱਸਣਯੋਗ ਹੈ ਕਿ ਜਿਲੇ ਅੰਦਰ ਲੋਕਾਂ ਨੂੰ ਇਕ ਛੱਤ ਹੇਠਾਂ ਸੇਵਾਵਾਂ ਪ੍ਰਦਾਨ ਕਰਨ ਦੇ ਮੰਤਵ ਨਾਲ 40 ਸੇਵਾ ਕੇਂਦਰ ਸਥਾਪਤ ਕੀਤੇ ਗਏ ਹਨ। ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਅਤੇ ਲੋਕਾਂ ਦੀ ਸਹੂਲਤ ਲਈ, ਸਰਕਾਰ ਦੀ ਗਾਈਡਲਾਈਨਜ਼ ਨੂੰ ਮੁੱਖ ਰੱਖਦੇ ਹੋਏ ਫੈਸਲਾ ਕੀਤਾ ਗਿਆ ਹੈ ਕਿ ਅੱਜ 3 ਸਤੰਬਰ 2020(ਸੌਮਵਾਰ ਤੋਂ ਸਨਿਚਰਵਾਰ) ਤੋਂ ਸਮੂਹ ਸੇਵਾ ਕੇਂਦਰਾਂ ਵਿਚ ਤਾਇਨਾਤ ਸਮੂਹ ਕਰਮਚਾਰੀਆਂ ਦੀ ਸਮਰੱਥਾ ਅਤੇ ਸਮਾਂ ਸਾਰਨੀ ਨੂੰ ਤਬਦੀਲ ਕੀਤਾ ਗਿਆ ਹੈ।

ਜਿਲੇ ਅੰਦਰ ਕੁਲ 40 ਸੇਵਾ ਕੇਂਦਰਾਂ ਵਿਚ 01 ਸੇਵਾ ਕੇਂਦਰ (ਟਾਇਪ-1), ਜ਼ਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਚ ਅਤੇ 39 ਸੇਵਾ  ਕੇਂਦਰ (ਟਾਈਪ-3) ਵੱਖ-ਵੱਖ ਪੇਂਡੂ ਖੇਤਰਾਂ ਵਿਚ ਸਥਾਪਿਤ ਹਨ। ਉਨਾਂ  ਜਿਲਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੇਵਾ ਕੇਂਦਰਾਂ  ਵਿੱਚ ਕਾਰਜ ਲਈ ਜਾਣ ਲੱਗਿਆ ਮਿਸ਼ਨ ਫਤਿਹ ਅਧੀਨ

Related posts

Leave a Reply